Followers

Saturday, 19 October 2024

2904 ਪੁਰਾਣੀ ਸੀ ਓਹ

 ਯਾਦ ਆਈ ਜੋ ਮੁਲਾਕਾਤ , ਪੁਰਾਣੀ ਸੀ ਓਹ। 

ਗੱਲ ਹੈ ਤਦ ਦੀ ਕੋਈ ਰਾਤ ਪੁਰਾਣੀ ਸੀ ਓਹ।


ਵੱਖ ਕੀਤਾ, ਤੇ ਮਿਲਾਇਆ ਜਿਸ ਨੇ।

ਉਸ ਦੀ ਗੱਲ ਬਾਤ, ਪੁਰਾਣੀ ਸੀ ਓਹ।


ਭੁੱਲ ਬੈਠੇ , ਕੀਤਾ ਵਾਅਦਾ ਜੋ ਤੁਸੀਂ।

ਜੋ ਸੀ ਦੇਣੀ ਸੋਗਾਤ ,ਪੁਰਾਣੀ ਸੀ ਓਹ।


ਅਜ ਜੋ ਰਿਸ਼ਤਾ ਹੈ, ਸਾਮ੍ਹਣੇ ਆਇਆ।

 ਉਸਦੀ ਸ਼ੁਰੂਆਤ ਪੁਰਾਣੀ ਸੀ ਓਹ।


ਜਿੱਤ ਅੱਜ ਚਾਹੇ ਹੋਈ ਹੈ ਜਿਸ ਦੀ।

 "ਗੀਤ" ਉਸ ਚਾਲ ਦੀ ਸ਼ਹ-ਮਾਤ ਪੁਰਾਣੀ ਸੀ ਓਹ।

5.27pm 19 October 2024

No comments: