Followers

Monday, 21 October 2024

2906 ਕਰਵਾ ਚੌਥ

Hindi version 1809

English version 2905

ਕਰਵਾ ਚੌਥ ਮਨਾਵਾਂ ਮੈਂ।

ਸਵੇਰੇ ਸਵੇਰੇ ਉੱਠ ਸਰਗੀ ਖਾਵਾਂ ਮੈਂ।

ਦਿਨ ਵਿੱਚ ਲਵਾਂ ਮੈਂ ਨਾਮ ਹਰਿ ਦਾ।

ਹੋ ਜਾਵੇ ਫਿਰ ਸ਼ਾਮ ਵੇ।


ਸਜ ਧਜ ਕੇ ਹੋ ਕੇ ਤਿਆਰ।

ਪੂਰਾ ਮੈਂ ਕਰਕੇ ਸਿੰਗਾਰ।

ਪੂਜਾਂ ਕਰਵਾ ਚੌਥ ਮਾਂ ਨੂੰ,

ਸੰਗ ਸੁਹਾਗਣਾਂ ਦੇ ਥਾਲ ਬਟਾਵਾਂ ਮੈਂ।


ਰਾਤ ਨੂੰ ਜਦੋਂ ਚੌਥ ਦਾ ਚੰਨ ਆਏ।

ਹਰ ਪਾਸੇ ਚਾਨਣੀ ਵਿਖਰਾਏ।

ਆਸ਼ੀਰਵਾਦ ਚੌਥ ਮਾਂ ਦਾ ਲਵਾਂ।

ਸਜਣਾ ਨੂੰ ਸਿਰ ਝੁਕਾਵਾਂ ਮੈਂ।

5.12pm 21 Oct 2024

No comments: