Followers

Thursday, 17 October 2024

2902 ਫਿਰ ਮੈਨੂੰ ਖ਼ਤ ਲਿਖਣਾ (Punjabi poetry)

Hindi version 2848

English version 2849

ਜਦੋਂ ਯਾਦ ਆਵੇ ਰਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।

ਓਹ ਪਹਿਲੀ ਬਾਰਿਸ਼ ਦਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


ਸਾਥ ਚੱਲਦੇ ਰਹੇ ਸੀ ਨਾਲ ਰਾਹਾਂ ਤੇ,ਯਾਦ ਆਵੇ।

 ਜਦੋਂ ਹੋਏ ਆਘਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


ਸੋਹਣੇ ਸੁਪਨੇ ਸਜਾਏ , ਯਾਦ ਆਏ ਫਿਰ।

ਜਦੋਂ ਵਿਗੜੇ ਹਾਲਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


ਤੂੰ ਚੱਲਿਆ ਸ਼ਹਿਰ ਉਮੀਦ ਨਾਲ, ਯਾਦ ਆਵੇ।

ਜਦੋਂ ਪਿੱਛੇ ਛੁਟੇ ਦੇਹਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


ਨਾਲ ਜਿਨ੍ਹਾਂ ਦੇ ਉੱਠਣਾ ਬੈਠਣਾ, ਨੀਅਤ ਪਛਾਣ।

ਜਦ ਲੇਵੇਂ ਹਜਰਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


ਤੂੰ ਮਿਲਿਆ ਸੀ, ਪਲਕਾਂ ਤੇ ਬਿਠਾਇਆ ਸੀ, ਯਾਦ ਆਵੇ।

ਜਦੋਂ ਖ਼ਿਦਮਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


ਮੈਂ ਖੇਡਣੀ ਨ ਚਾਹੀ, ਬਾਜੀ ਹਾਰਿਆ ਤੂੰ, ਯਾਦ ਆਵੇ।

ਜਦੋਂ ਹੋਈ ਉਸ ਮਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।


'ਗੀਤ' ਨੇ ਸਜਾਏ ਜਿਹੜੇ ਖਾਵਾਬ ਸੀ, ਕਰਨਾ ਚਾਹੋ।

ਜਦੋਂ ਗੱਲ ਜਜ਼ਬਾਤ ਦੀ, ਫਿਰ ਮੈਨੂੰ ਖ਼ਤ ਲਿਖਣਾ।

4.58pm 17 Oct 2024


No comments: