Followers

Wednesday 16 October 2024

2901 ਘੁੰਮਦਾ ਮੈਂ ਤਾਂ ਦਰ-ਬ-ਦਰ (Punjabi poetry)

 ਬੋਝ ਆਪਣੇ ਦਿਲ ਤੇ ਚੁੱਕ ਕੇ, ਘੁੰਮਦਾ ਮੈਂ ਤਾਂ ਦਰ-ਬ-ਦਰ।

ਜਾਣਦਾ ਮੈ ਕੁਝ ਨਹੀਂ, ਇਸਨੂੰ ਮਿਲੇ ਕਦ ਆਪਣਾ ਘਰ।


ਲੋਕ ਕਹਿੰਦੇ ਮੈਨੂੰ ਪਾਗਲ, ਲੋਕ ਮੈਨੂੰ ਦਿਸਦੇ ਨੇ।

ਕਰ ਨਜ਼ਰਅੰਦਾਜ਼ ਸਭ ਕੁਝ, ਤੁਰ ਰਿਹਾ ਆਪਣੀ ਡਗਰ।


ਲੋਕ ਕਹਿੰਦੇ ਰਹਿੰਦੇ ਮੈਨੂੰ ,ਮੌਨ ਹੈ ਮੇਰੀ ਜ਼ੁਬਾਨ।

ਦੇਖਦੇ ਹਾਂ ਕਿਸ ਤੇ ਹੋਵੇ, ਕਿਸਦੀ ਗੱਲਾਂ ਦਾ ਅਸਰ।


ਦੁਨੀਆ ਟਿਕੀ ਉਮੀਦ ਤੇ, ਉਮੀਦ ਤੇ ਮੈਂ ਤੁਰ ਰਿਹਾ।

ਦੇਖਦੇ ਹਾਂ ਜ਼ਿੰਦਗੀ ਇਹ, ਕਦ, ਕਿਵੇਂ ਹੋਵੇ ਬਸਰ।


ਚਾਰ ਦਿਨ ਦੀ ਚਾਨਣੀ ਹੈ, ਫਿਰ ਹਨੇਰੀ ਰਾਤ ਬਸ।

ਗੀਤ ਗਾ ਲੈ, ਮੁਸਕੁਰਾ ਲੈ, ਜ਼ਿੰਦਗੀ ਹੈ ਮੁਖਤਸਰ।


ਗੱਲ ਬਣੁਗੀ ਤੇਰੀ ਤਦ ਜਦ, ਆਉਣਗੇ ਓਹ ਸਾਹਮਣੇ ।

ਗੀਤ ਛੱਡੀਂ ਨਾ ਤੂੰ ਕੁਜ ਵੀ, ਆਪਣੇ ਕੰਮ ਦੇ ਵਿੱਚ ਕਸਰ।

12.34

pm 16 Oct 2024

No comments: