Hindi version 2851
English version 2899
212 1222 212 1222
ਕਾਫ਼ੀਆਂ ਆਰ
ਰਦੀਫ਼ ਮਤ ਪੁੱਛੋ
ਓਹਦੇ ਤੌਂ ਵਿਛੜ ਕੇ ਕੀ ਹੈ, ਆਪਣਾ ਹਾਲ ਨਾ ਪੁੱਛੋ।
ਜੀ ਸਕਾਂਗੇ ਵੀ ਅਸੀਂ ਕੀ, ਇਹ ਸਵਾਲ ਨਾ ਪੁੱਛੋ।
ਸੋਚਦੇ ਸੋਚਦੇ ਹੀ, ਦਿਨ ਨਿਕਲ ਗਿਆ ਸਾਡਾ।
ਹੋ ਰਿਹਾ ਹੈ ਕਿਉਂ ਇੱਥੇ, ਇਹ ਬਵਾਲ ਨਾ ਪੁੱਛੋ।
ਵੇਖਿਆ ਜਦੋਂ ਉਸਨੂੰ, ਦਿਲ ਦਾ ਹਾਲ ਕੀ ਦੱਸਾਂ।
ਹੋ ਗਏ ਸੀ ਉਸ ਵੇਲੇ, ਸੁਰਖ਼ ਗਾਲ ਨਾ ਪੁੱਛੋ।
ਜਦ ਨਜ਼ਰ ਮਿਲੀ ਆਪਣੀ, ਕਹਿ ਸਕੇ ਸੀ ਕੁਝ ਵੀ ਨਾ।
ਹੋ ਰਹਾ ਹੈ ਉਸ ਗੱਲ ਦਾ, ਹੈ ਮਲਾਲ ਨਾ ਪੁੱਛੋ।
ਬਿਨ ਤੇਰੇ ਕਿਵੇਂ ਜੀਵਨ, ਹਾਲ ਵੇਖ ਲੈ ਆ ਕੇ।
ਬੀਤਦਾ ਹੈ ਦਿਨ ਏਦਾਂ, ਪੂਰਾ ਸਾਲ ਨਾ ਪੁੱਛੋ।
ਦਿਲ ਦੇ ਜ਼ਖਮਾਂ ਚੋਂ ਅੱਜ ਵੀ, ਖੂਨ ਰਿਸ ਰਿਹਾ ਇੰਨਾ।
ਕਰ ਰਿਹਾ ਕਿਵੇਂ ਇਸ ਦਾ, ਘੱਟ ਉਬਾਲ ਨਾ ਪੁੱਛੋ।
ਸਿੱਧੇ ਸਾਦੇ ਇਨਸਾਂ ਸੀ, ਅਸੀਂ ਫਸ ਗਏ ਕਿਵੇਂ।
ਕਿੰਜ ਸੀ ਉਸਨੇ ਫੈਲਾਯਾ, ਸਾਰਾ ਜਾਲ ਨਾ ਪੁੱਛੋ।
ਦਰਦ ਭਰੇ ਸ਼ੇਰ ਲਿਖਦੀ,ਲਿਖ ਕੇ ਹੈ ਕਮਾਲ ਕਰਦੀ।
'ਗੀਤ' ਦੀ ਲਿਖੀ ਗ਼ਜ਼ਲਾਂ, ਹਨ ਕਮਾਲ ਨਾ ਪੁੱਛੋ।
5.27pm 13 Oct 2024
2 comments:
Wah ji wah
ਸੱਚਮੁੱਚ ਬੇਮਿਸਾਲ
Post a Comment