English version 2893
Hindi version 2864
ਕੰਨ ਕਿਉਂ ਬੰਦ ਸਨ ਤੇਰੇ, ਜਦੋ ਸੀ ਪੁਕਾਰਿਆ ਉਸਨੇ।
ਉਹ ਤੜਪਦੀ ਰਹੀ, ਪਤਾ ਨਹੀਂ ਕੀ ਕੀ ਸਹਾਰਿਆ ਉਸਨੇ।
ਕਿਉਂ ਨਹੀਂ ਅਸੀਂ ਇਕ ਵਾਰ ਦੀ ਨਾ ਨੂੰ ਨਾ ਮੰਨ ਲੈਂਦੇ,
ਵਧਿਆ ਹੱਥ ਕਿਉਂ ਨਹੀਂ ਰੁਕਿਆ, ਜਦੋਂ ਸੀ ਨਕਾਰਿਆ ਉਸਨੇ।
ਰਾਹ ਚਲਦੀ ਕੁੜੀ ਨਾਲ ਕੀਤਾ ਤੂੰ ਜੋ ਵੀ ਬੁਰਾ,
ਕੀ ਕਦੇ ਕੁਝ ਵੀ ਤੇਰਾ ਸੀ ਵਿਗਾੜਿਆ ਉਸ ਨੇ?
ਫਰਕ ਉਸਨੇ ਕਦੇ ਨਾ ਸਮਝਿਆ, ਸਹੀ ਤੇ ਗਲਤ ਦਾ,
ਇੱਕ ਵਾਰ, ਦੋ ਵਾਰ, ਬਾਰ ਬਾਰ ਉਸ ਨੂੰ ਮਾਰਿਆ ਉਸਨੇ।
ਕੀ ਹੋਇਆ, ਕੁਝ ਨਹੀਂ, ਸਭ ਚੁੱਪ ਕਰਕੇ ਖੜੇ ਨੇ ,
ਸੋਚਦੇ ਕੁਝ ਵੀ ਸਾਡਾ ਤਾਂ ਨਹੀਂ ਵਿਗਾੜਿਆ ਉਸਨੇ।
ਖਤਮ ਕਰ ਦਿੱਤਾ, ਜੋ ਸੁਪਨਾ ਸੀ ਸਜਾਇਆ ਉਸਨੇ।
ਜਿੱਥੇ ਰੌਣਕਾਂ ਸਨ,ਘਰਾਂ ਵਿੱਚ ਮੌਨ ਵਸਾਇਆ ਉਸਨੇ।
ਅਸੀਂ ਕਦੇ ਨਹੀਂ ਸਿਖਾਇਆ, ਸੱਚ ਬੱਚਿਆਂ ਨੂੰ,
ਮਰਦ ਦੀ ਜਾਤ ਵੱਡੀ, ਇਹੀ ਵਿਚਾਰਿਆ ਉਸਨੇ।
ਇੰਨਾ ਲੜ ਕੇ ਵੀ, ਖੁਦ ਨੂੰ ਬਚਾ ਨਾ ਸਕੀ,
ਅੰਤ ਵਿੱਚ ਹਾਰ ਕੇ ਹੌਸਲਾ ਹਾਰਿਆ ਉਸਨੇ।
ਹਰ ਔਰਤ ਨੂੰ ਆਪਣੀ ਜਾਗੀਰ ਸਮਝ ਬੈਠੇ ਹੋ।
'ਗੀਤ' ਇਸ ਗੱਲ ਨੂੰ ਸਿਰੇ ਤੋਂ ਨਿਕਾਰਿਆ ਉਸਨੇ।
3.17pm 9 Oct 2024
No comments:
Post a Comment