Followers

Tuesday, 25 November 2025

3304 ਮਿਹਨਤ ਕਰਕੇ (ਪੰਜਾਬੀ ਕਵਿਤਾ)



ਖੁਸ਼ੀ ਮਿਲਦੀ ਹੈ ਜਦ ਲੋਕਾਂ ਨੂੰ ਖੁਸ਼ ਦੇਖਦਾ ਹਾਂ।

ਮਿਹਨਤ ਕਰਕੇ ਉਹ ਜਦ ਲੈਂਦੇ ਨੇ ਕੁਝ ਪਾ।

ਜ਼ਿੰਦਗੀ ਵੀ ਹਰ ਕਿਸੇ ਲਈ ਇੱਕ ਪਹੇਲੀ ਹੈ।

ਹਰ ਕੋਈ ਖੁਸ਼ ਹੁੰਦਾ ਜਦ ਲੈਂਦਾ ਹੈ ਹੱਲ ਪਾ।

ਤੁਰਦਾ ਰਹੀ ਹਿੰਮਤ ਨਾਲ ਪਾਉਣ ਨੂੰ ਮੰਜ਼ਿਲ।

ਸੋਚ-ਸਮਝ ਕੇ ਤੁਰੀਂ, ਮੰਜ਼ਿਲ ਹਾਸਲ ਹੋਊ ਤਾਂ।

ਮੰਜ਼ਿਲ ਤਾਂ ਮਿਲ ਜਾਣੀ ਹੀ ਹੈ, ਭਾਵੇਂ ਅੱਜ ਮਿਲੇ ਜਾਂ ਕੱਲ੍ਹ।

ਤੂੰ ਆਪਣੀਆਂ ਰਾਹਾਂ ‘ਤੇ ਹੌਸਲੇ ਨਾਲ ਤੁਰਦਾ ਚਲ।

3.45pm 25 Nov 2025

Monday, 24 November 2025

3303 Seeing others happy gives me light (English poetry)


  


Seeing others happy gives me light.

Hard work brings rewards that feel right.

Life is a puzzle in everyone’s sight.

We smile when the puzzle comes out right.

Move forward to keep your goal in sight.

Choose your path with care and might.

You’ll reach your destination, day or night.

Just keep walking ahead in the light.

4.02pm 24 Nov 2025

Sunday, 23 November 2025

3302 ਮੇਰੀ ਕਲੀ (4 liner)

Hindi version 2238
English version 3201

 ਮਿਲੇ ਤੈਨੂੰ ਖੁਸ਼ੀ ਹਰ ਥਾਂ ਮੇਰੀ ਕਲੀ।

ਖੁਸ਼ ਰਹੀਂ ਸਦਾ ਜਿਵੇਂ ਖੁਸ਼ੀਆਂ ‘ਚ ਪਲੀ।

ਗ਼ਮ ਦਾ ਨਿਸ਼ਾਨ ਕਦੇ ਵੀ ਨਾ ਵੇਖੇ ਤੂੰ ਕੋਈ।

ਕਾਮਯਾਬੀ ਚੁੰਮੇ ਪੈਰ, ਤੁਰੇਂ ਤੂੰ ਜਿਹੜੀ ਗਲੀ।

3.26pm 23 Nov 2025

Saturday, 22 November 2025

3301 My little daughter my little star (4liner) English poetry


 Hindi version 2238
Punjabi version 3202

 

May joy follow you everywhere, my little star.
May you stay happy always, just the way you are.
May no trace of sorrow ever come from near or far.
May success guide your steps on every path you are.

4.12pm 22 Nov 2025

Friday, 21 November 2025

3300 Don't hesitate (English poetry)


 Why don’t you come near,

tell me why you hesitate.

Why can’t you speak to me,

tell me why you hesitate.


I wished to share your pain,

why didn’t you relate?

I wait on every road,

if you had come, it would create.


Share all your hurt with me,

together we’ll navigate.

Who troubles you so much,

tell me who tries to agitate.


I’d spread flowers on your path,

you too some love could donate.

Success needs steady work,

you can clear clouds that circulate.


Wish someone held your hand

and chased the grief you generate.

If life has hurt your heart,

come hold ‘Geet’, don’t hesitate.

5.03om 21 Nov 2025

 

Thursday, 20 November 2025

3299 ਗ਼ਜ਼ਲ ਬੋਲ ਮੁਸ਼ਕਿਲ ਕੀ ਏ


   2122 1122 2122 22 

ਕਾਫ਼ਿਆ ਆ

ਰਦੀਫ਼ ਬੋਲ ਮੁਸ਼ਕਿਲ ਕੀ ਏ

ਕੋਲ ਤੂੰ ਕਿਉਂ ਨਹੀਂ ਆਉਂਦਾ, ਬੋਲ ਮੁਸ਼ਕਿਲ ਕੀ ਏ।

ਗੱਲ ਮੈਨੂੰ ਕਿਉਂ ਨਹੀਂ ਦੱਸਦਾ, ਬੋਲ ਮੁਸ਼ਕਿਲ ਕੀ ਏ।

 


ਤੇਰੇ ਗ਼ਮ ਵਿੱਚ ਰਹਾਂ ਸ਼ਾਮਿਲ, ਇਹੀ ਚਾਹਤ ਮੇਰੀ।

ਕਾਸ਼ ਤੂੰ ਮੈਨੂੰ ਵੀ ਦੱਸਦਾ, ਬੋਲ ਮੁਸ਼ਕਿਲ ਕੀ ਏ।


ਰਾਹ ਵੇਖਾਂ ਮੈਂ ਤੇਰੀ ਹੀ, ਯਾਦ ਤੈਨੂੰ ਹੀ ਕਰਾਂ।

ਆਉਂਦਾ ਤਾਂ ਰੰਗ ਜਮਾਉਂਦਾ, ਬੋਲ ਮੁਸ਼ਕਿਲ ਕੀ ਏ।


ਦੁੱਖ ਤੇਰਾ ਵੰਡ ਲਵਾਂ ਮੈਂ, ਹੱਲ ਰਲ ਮਿਲ ਕਰੀਏ।

ਕੌਣ ਤੈਨੂੰ ਹੈ ਸਤਾਂਉਂਦਾ, ਬੋਲ ਮੁਸ਼ਕਿਲ ਕੀ ਏ।


ਰਾਹਾਂ ਵਿਚ ਫੁੱਲ ਵਿਛਾਵਾਂ, ਏਹੀ ਚਾਹਤ ਮੇਰੀ ।

ਤੂੰ ਵੀ ਮੇਰੇ ਲਈ ਲਿਆਉਂਦਾ, ਬੋਲ ਮੁਸ਼ਕਿਲ ਕੀ ਏ।


ਕਾਮਯਾਬੀ ਮੰਗੇ ਮਿਹਨਤ ਐਵੇਂ ਮਿਲਦਾ ਨਹੀਂ ਕੁਝ 

ਗ਼ਮ ਦੇ ਬੱਦਲ ਤੂੰ ਹਟਾਉਂਦਾ, ਬੋਲ ਮੁਸ਼ਕਿਲ ਕੀ ਏ।


ਕਾਸ਼ ਮਿਲਦਾ ਕੋਈ ਤੈਨੂੰ , ਜੋ ਤੇਰੇ ਸਾਰੇ ਗ਼ਮ,

ਵਾਂਗ ਬੱਦਲਾਂ ਦੇ ਉਡਾਉਂਦਾ, ਬੋਲ ਮੁਸ਼ਕਿਲ ਕੀ ਏ।

  

ਦੁਨੀਆ ਨੇ ਦਿੱਤੇ ਸੀ ਜੋ ਗ਼ਮ , ਤੂੰ ਗਲੇ ਆਪਣੇ ਨਾਲ।

‘ਗੀਤ’ ਨੂੰ ਆ ਕੇ ਲਗਾਉਂਦਾ, ਬੋਲ ਮੁਸ਼ਕਿਲ ਕੀ ਏ।

1.58pm 20 Nov 2025

 

वो सुबह कभी तो आएगी |

दूर रह कर न करो बात करीब आ जाओ |

बात निकली तो बहुत दूर तलक जायेगी |

आज रुसवा तेरी गलियों में मुहब्बत होगी |

Wednesday, 19 November 2025

3298 ग़ज़ल बता मुश्किल क्या है



  2122 1122 1122 22 

क़ाफ़िया आता

रदीफ़ बता मुश्किल क्या है

पास तू क्यों नहीं आता, बता मुश्किल क्या है।

मुझसे क्यों कह नहीं पाता, बता मुश्किल क्या है।

तेरे गम में रहूंँ शामिल, यही चाहा हरदम। 

काश मुझको तू बताता, बता मुश्किल क्या है।

राह देखूंँ मैं तुम्हारी, तुम्हें बस याद करूँ।

आता तो रंग जमाता, बता मुश्किल क्या है।

बांँट तकलीफ तेरी, हल करें मिलकर उसका। 

कौन तुमको है सताता, बता मुश्किल क्या है।

फूल राहों में बिछाऊँ मैं यही अब चाह मेरी।

तू भी मेरे लिए लाता, बता मुश्किल क्या है।

कामयाबी यूंँ ही मिलती नहीं, जो पानी है।

गम के बादल को हटाता, बता मुश्किल क्या है।

काश मिलता तुझे कोई जो तेरे सारे ही।

गम के बादल को भगाता, बता मुश्किल क्या है।

जो तुझे गम दिए दुनिया ने कई, अपने गले। 

'गीत' को आके लगाता, बता मुश्किल क्याहै।

7.09pm 19 Nov 2025

Tuesday, 18 November 2025

3297 ਨਾਲ ਨਾਲ ਚੱਲੀਏ (ਪੰਜਾਬੀ 4 liner)



 
English version 3295
Hindi version 2239

ਚੱਲੋ ਅਸੀਂ ਹੁਣ ਨਾਲ ਚੱਲੀਏ,

ਪਿਆਰ ਦੀਆਂ ਹੀ ਗੱਲਾਂ ਕਰੀਏ।

ਬਹੁਤ ਤੁਰੇ ਵੱਖਰੀਆਂ ਰਾਹਾਂ ਤੇ,

ਹੁਣ ਇੱਕੋ ਰਾਹ ਤੇ ਨਾਲ ਨਾਲ ਚੱਲੀਏ।

8.02pm18 Nic 2025

Monday, 17 November 2025

3296 ਗ਼ਜ਼ਲ ਇਹ ਤੈਅ ਸੀ ਹੋਇਆ

 


Kashi vishvanath ,Banaras
12122 12122 12122 12122

ਕਾਫਿਆ ਅੱਗੇ

ਰਦੀਫ਼ ਇਹ ਤੈਅ ਹੋਇਆ ਸੀ।

ਕਿਹਾ ਸੀ ਮਿਲਿਏ ਜਾਂ ਬਿਛੜਿਏ, ਤੇਰੇ ਰਵਾਂਗੇ ਇਹ ਤੈਅ ਸੀ ਹੋਇਆ।

ਖੁਸ਼ੀ ਹੋਵੇ ਜਾਂ ਕੇ ਗ਼ਮ ਵੀ ਹੋਵੇ, ਮਿਲਾ ਕਰਾਂਗੇ ਇਹ ਤੈਅ ਸੀ ਹੋਇਆ।


ਜੁਦਾ ਭਲੇ ਹੋ ਗਈਆਂ ਰਾਹਾਂ, ਦਿਲਾਂ ਦੇ ਨੇ ਸਾਡੇ ਰਾਹ ਪਰ ਇਕ।

ਖੁਸ਼ੀ 'ਚ ਮਿਲਿਏ ਨਾ ਚਾਹੇ ਪਰ ਗ਼ਮ ਦੇ ਵਿੱਚ, ਮਿਲਾਂਗੇ ਇਹ ਤੈਅ ਸੀ ਹੋਇਆ।


ਏ ਮੰਨਿਆ ਰਾਹਾਂ ਵਿੱਚ ਨਾ ਤੇਰੀ, ਅਸੀਂ ਵਿਛਾਏ ਕਦੇ ਕੋਈ ਫੁੱਲ,

ਏ ਦੁਨੀਆ ਕੰਡੇ ਜਦੋਂ ਬਿਛਾਵੇ, ਅਸੀਂ ਚੁਣਾਗੇ ਇਹ ਤੈਅ ਸੀ ਹੋਇਆ।



ਜੁਦਾ ਜੁਦਾ ਜਿੰਦੜੀ ਏ ਗੁਜ਼ਾਰੀ, ਅਖੀਰ ਵਿੱਚ ਪਰ ਅਸੀਂ ਮਿਲਾਂਗੇ।

ਸਹਾਰਾ ਇੱਕ ਦੂਜੇ ਦਾ ਹਮੇਸ਼ਾ, ਅਸੀਂ ਬਣਾਂਗੇ ਇਹ ਤੈਅ ਸੀ ਹੋਇਆ।


ਜਦੋਂ ਸੀਂ ਹੋਈਆਂ ਜੁਦਾ ਇਹ ਰਾਵਾਂ, ਅਸੀਂ ਤਦੋਂ ਇਹ ਸਬਕ ਲਿਆ ਸੀ।

ਤੁਫ਼ਾਨਾਂ ਦਾ ਸੀਨਾ ਚੀਰ ਅੱਗੇ ਸਦਾ ਵਧਾਂਗੇ ਇਹ ਤੈਅ ਸੀ ਹੋਇਆ।


ਏ ਰੱਖ ਕੇ ਕੰਡੇ ਰਾਹ ਦੇ ਵਿੱਚ, ਰੁਲਾਵੇ ਭਾਵੇਂ ਏ ਸਾਨੂੰ ਦੁਨੀਆ।

ਚਲਾਂਗੇ ਮਿਲ ਕੇ ਖੁਸ਼ੀ ਦੇ ਵਿੱਚ ਤੇ, ਸਦਾ ਹੱਸਾਂਗੇ ਇਹ ਤੈਅ ਸੀ ਹੋਇਆ।


ਹਜੇ ਨੇ ਚੱਲਣੀਆਂ ਦੂਰ ਰਾਹਾਂ, ਹੈ ਦੂਰ ਮੰਜਿਲ ਹਜੇ ਬਥੇਰੀ।

ਹੋਵੇ ਚਾਹੇ ਗ਼ਮ, ਅਸੀਂ ਖੁਸ਼ੀ ਵਿੱਚ, ਸਦਾ ਦਿਸਾਂਗੇ ਇਹ ਤੈਅ ਸੀ ਹੋਇਆ।


ਕਦੇ ਵੀ ਵਾਅਦਾ ਨਾ ਤੋੜੀਂ ਸੱਜਣਾ, ਰਹੀਂ ਤੂੰ ਮਸਰੂਫ਼ ਚਾਹੇ ਜਿੰਨਾ।

ਕਰਾਰ ਇਹ ਹੈ (ਜਦੋਂ ਖਿੜਣ ਫੁੱਲ)ਬਾਹਰ ਦੇ ਵਿੱਚ, ਅਸੀਂ ਮਿਲਾਂਗੇ ਇਹ ਤੈਅ ਸੀ ਹੋਇਆ।

 

ਜੁਦਾਈ ਕਿਸਮਤ ਲਿਖੀ ਵੀ ਹੋਵੇ, ਦਿਖਾਵਾਂਗੇ ਕਿ ਅਲੱਗ ਨਹੀਂ ਹਾਂ।

ਮਿਲੇ ਨੇ ਦਿਲ ‘ਗੀਤ’ ਸਾਡੇ ਭਾਵੇਂ, ਜੁਦਾ ਚਲਾਂਗੇ ਇਹ ਤੈਅ ਸੀ ਹੋਇਆ।

4.24pm 17 Nov 2025

ਕਿਰਪਾ ਕਰਕੇ ਗਲਤੀ ਨੂੰ ਕਮੈਂਟ ਬਾਕਸ ਵਿਚ ਲਿਖ ਕੇ ਜਰੂਰ ਦੱਸੋ

Sunday, 16 November 2025

3295 let’s walk side by side English poetry 4 liner)

 

 

Punjabi version 3297

Hindi version 2239

Come on, let’s walk side by side,
With love as our only guide.
Too long we walked our separate way,
Let’s share one path from now, each day.

10.18pm 16 Nov 2025

Saturday, 15 November 2025

3294 It was decided (English poetry)

  

-

Once again to prayagraj in same year 2025

You said whether we meet or part, our hearts will stay united, decided.

In joy or in sorrow, we will return to each other as guided, decided.


Our paths may now be different, but our hearts stay united.

Maybe not in joy, but in pain we will surely be reunited, decided.


I could not lay flowers for you, though I always tried it.

But if the world lays thorns for you, I’ll clear the path and guide it, decided.


Even if life keeps us apart, our support will stay undivided.

In every final moment of need, our courage won’t be divided, decided.


The world split our roads, but we faced storms and survived it.

Against every strong wind, we will stand firm and never hide it, decided.


If the world hurts us with thorns, we will smile and ride it.

We’ll walk together in joy and pain, with happiness beside it, decided.


Our journey is long and far, yet our hope stays lighted.

We’ll hide our sorrow from the world and stay bright-hearted, decided.


Never break this promise, even if work leaves you tired.

We will meet again when flowers bloom, as our hearts desired, decided.


If fate writes separation, we will still stay connected.

For joined hearts may walk apart, yet remain protected, decided.

5.30pm 15 Nov 2025

Friday, 14 November 2025

3293 ग़ज़ल यह तय हुआ था



 Lukhnow Airport

12122 12122 12122 12122

क़ाफ़िया ऐंगे 

रदीफ़ यह तय हुआ था

कहा था तुमने मिले या बिछड़ें, तेरे रहेंगे यह तय हुआ था।

खुशी में हों चाहे गम में दोनों मिला करेंगे यह तय हुआ था।

जुदा हुईं माना राहें अपनी, मिले हुए दिल मगर है अपने। 

खुशी में चाहे मिले न, गम में मगर मिलेंगे यह तय हुआ था।

यह माना राहों में फूल तेरी, बिछा न पाए हैं हम कभी भी। 

मगर ये दुनिया बिछाए काँटे तो हम चुनेंगे यह तय हुआ था।

ये ज़िंदगी चाहे अब गुज़ारें जुदा जुदा पर अखीर में तो।

सहारा इक दूसरे का हम तो, सदा बनेंगे यह तय हुआ था।

जुदा जो दुनिया ने की थी राहें, दी सीख इक दूसरे को हमने।

तूफान का सीना चीर हम तो, डटे रहेंगे यह हुआ था।

रुलाना चाहे अगर ये दुनिया, बिछा के राहों में कांँटे अपनी।

चलेंगे मिलके खुशी से हम तो सदा हँसेंगे यह तय हुआ था। 

हमें तो चलनी अभी है राहें, हैं दूर मंजिल बहुत हमारी।

दिखाएंगे हम न अपने गम को, खुश हम दिखेंगे यह तय हुआ था।

यह वादा तुम तोड़ना कभी मत लगे रहो काम में भी चाहे।

करार ये है मिलेंगे हम फूल जब खिलेंगे यह तय हुआ था।

लिखी है किस्मत में गर जुदाई, दिखाएंगे हम अलग नहीं हैं।

मिले हुए 'गीत' दिल हैं चाहे, अलग चलेंगे यह तय हुआ था।

2.47pm 14 Nov 2025

Thursday, 13 November 2025

3292 My soul belongs to you (English poetry 4 liner)



  Saryu river, Ayodhya 

Hindi version 2240

Punjabi version 3291

A wine in hand, I dream of you,

My heart now beats for love so true.

If you just come, the skies turn blue,

I wait, my soul belongs to you.


 

Wednesday, 12 November 2025

3291. ਅਰਮਾਨ ਲਈ ਬੈਠੇ ਹਾਂ Punjabi 4 liner)

 

Hanuman gahri Ayodhya 

Hindi version 2240

English version 3292

ਹੱਥਾਂ ਵਿੱਚ ਅਸੀਂ ਜਾਮ ਲਈ ਬੈਠੇ ਹਾਂ,

ਦਿਲ ਆਪਣਾ ਤੇਰੇ ਨਾਮ ਲਈ ਬੈਠੇ ਹਾਂ।

ਤੂੰ ਆਵੇ ਤਾਂ ਬਹਾਰ ਆਵੇ ਜ਼ਿੰਦਗੀ ਵਿੱਚ,

ਤੇਰੇ ਆਉਣ ਦਾ ਅਰਮਾਨ ਲਈ ਬੈਠੇ ਹਾਂ

6.21pm 12 Nov 2025।

Tuesday, 11 November 2025

3290 ਮਿਲੋ ਮੈਨੂੰ (ਪੰਜਾਬੀ 4 liner)


 Hindi version 2241
English version 2289
ਮਿਲੋ ਮੈਨੂੰ ਮੁੜ, ਜਦੋਂ ਖਿੜਣ ਫੁੱਲ,

ਜੁੜਣ ਦਿਲ ਸਾਡੇ ਵੀ ਬਣ ਰਾਹ ਦੇ ਪੁੱਲ।

ਗਿਲਾ ਕੋਈ ਰੱਖੀਂ ਨਾ ਤੂੰ ਮੇਰੇ ਬਾਰੇ,

ਚਲੀ ਆਵੀਂ ਨੇੜੇ ਤੂੰ ਹੋਕੇ ਤਗਾ਼ਫੁ਼ਲ।

3.44pm 11 Nov 2025

Monday, 10 November 2025

3289 Just come to me close (English poetry 4 liner)

 Hindi version 2241

Punjabi version 3289

Meet me someday where the flowers bloom bright,
Let our hearts unite, like a bridge in light.
Hold no complaint or sorrow in your soul,
Just come to me close, with a carefree delight.

5.58pm 10 Nov 2025

Sunday, 9 November 2025

3288 ਪੰਜਾਬੀ ਗ਼ਜ਼ਲ ਅਨਜਾਨ ਨਾ ਸਮਝੋ


 

ਬਹਿਰ 1222 1222 1222 1222 

ਕਾਫੀਆ – ਆਨਾ 

ਰਦੀਫ਼ ਸਮਝੋ


ਕਹਿਣ ਮਾਂ ਬਾਪ ਤੈਨੂੰ ਕੁਝ ਤਾਂ ਓਹ ਫ਼ਰਮਾਨ ਨਾ ਸਮਝੋ।

ਭਲਾਈ ਚਾਹੁੰਦੇ ਨੇ ਉਹ ਤੁਸੀਂ ਅਪਮਾਨ ਨਾ ਸਮਝੋ।


ਸਹਿ ਕੇ ਮੁਸ਼ਕਿਲਾਂ ਕਿੰਨੀਆਂ ਵਡਾ ਕੀਤਾ ਹੈ ਉਹਨਾਂ ਨੇ  

ਜੇ ਵੱਡੇ ਬਣ ਗਏ ਖੁਦ ਨੂੰ ਤੁਸੀਂ ਭਗਵਾਨ ਨਾ ਸਮਝੋ।


ਸਦਾ ਸੇਵਾ ਹੈ ਕਰਨੀ ਮਾਪਿਆਂ ਦੀ, ਫਰਜ਼ ਇਹ ਸਮਝੋ।

ਜੋ ਕਰਦੇ ਹੋ ਤੂੰਸੀ ਸੇਵਾ ਉਹਨੂੰ ਇਹਸਾਨ ਨਾ ਸਮਝੋ।


ਜੋ ਕਰਦਾ ਗਲਤੀਆਂ ਮਾਂ ਬਾਪ ਨੇ ਉਹ ਜਾਣਦੇ ਸਾਰੇ।

ਉਹ ਕਰਦੇ ਮਾਫ਼ ਨੇ ਫਿਰ ਵੀ, ਤੁਸੀਂ ਅਨਜਾਨ ਨਾ ਸਮਝੋ।


ਵਿਖਾਉਂਦੇ ਪਿਆਰ ਵਿਚ ਨੇ ਉਹ, ਜਿਵੇਂ ਨੇ ਜਾਣਦੇ ਕੁਝ ਨਾ।

ਉਹਨਾਂ ਨੇ ਵੇਖੀ ਏ ਦੁਨੀਆ, ਤੁਸੀਂ ਨਾਦਾਨ ਨਾ ਸਮਝੋ।

 

ਉਹਨਾਂ ਦੇ ਭਾਵ ਨੇ ਕੋਮਲ, ਕਦੇ ਲੱਗਣ ਸਖ਼ਤ ਭਾਵੇਂ।

ਦਿਲਾਂ ਦਾ ਪਿਆਰ ਵੇਖੋ, ਉਹਨਾਂ ਨੂੰ ਚੱਟਾਨ ਨਾ ਸਮਝੋ।


ਜੋ ਪੜ੍ਹਿਆ ਤੂੰ ਅਜੇ ਤੱਕ ਏ, ਓਹ ਬਸ ਪੁਸਤਕ ਹੈ ਛੋਟੀ ਜਿਹੀ,

ਤੂੰ ਹਾਲੇ ਵੇਖਣੀ ਦੁਨੀਆ, ਇਹਨੂੰ ਦਿਵਾਨ ਨਾ ਸਮਝੋ।


ਜਿਨ੍ਹਾਂ ਦਿੱਤਾ ਜਨਮ ਤੈਨੂੰ, ਸਮਝ ਭਗਵਾਨ ਨਾ ਚਾਹੇ,

ਉਹਨਾਂ ਦੀ ਸੇਵਾ ਕਰਨੀ ਏ, ਇਹਨੂੰ ਭੁਗਤਾਨ ਨਾ ਸਮਝੋ।


ਅਜੇ ਲੰਮੀਆਂ ਨੇ ਰਾਹਾਂ 'ਗੀਤ' ਤੈਨੂੰ ਦੂਰ ਤੱਕ ਤੁਰਨਾ।

ਬੜੀ ਹੈ ਦੂਰ ਮੰਜ਼ਿਲ ਰਾਹ ਨੂੰ ਆਸਾਨ ਨਾ ਸਮਝੋ।

12.10pm 9 Nov 2025

 

 

Saturday, 8 November 2025

3287 ਪੰਜਾਬੀ ਗ਼ਜ਼ਲ ਆਸਾਨ ਨਾ ਸਮਝੋ


 

ਬਹਿਰ – 1222 1222 12 22 1222

ਕਾਫ਼ੀਆ – ਆ

ਰਦੀਫ਼ – ਆਸਾਨ ਨਾ ਸਮਝੋ


ਹੈ ਕਰਨਾ ਨਾਲ ਜਿਸਦੇ ਸਾਮਣਾ ਆਸਾਨ ਨਾ ਸਮਝੋ,

ਹੈ ਜਿੱਤਣਾ ਹੁਣ ਜਦੋਂ ਲੋਹਾ ਲਿਆ ।



ਜਦੋਂ ਲਲਕਾਰਿਆ ਦੁਸ਼ਮਣ ਤੁਸੀਂ ਸੋਚੋ ਨਾ ਕੁਝ ਵੀ ਫਿਰ।

ਨਹੀਂ ਮੁੜਨਾ ਡਟੇ ਰਹਿਣਾ ਸਦਾ ਆਸਾਨ ਨਾ ਸਮਝੋ।


ਕਈ ਨੇ ਉਲਝਨਾ ਫਸੀਆਂ ਤੇਰੇ ਦਿਲ ਵਿੱਚ ਨੇ ਦੁਨੀਆ ਦੀ।

ਨਿਕਲਣਾ ਤੇ ਉਹਨਾਂ ਤੋਂ ਜਿੱਤਣਾ ਆਸਾਨ ਨਾ ਸਮਝੋ।


ਨਿਕਲ ਜਾਵੋਗੇ ਇੱਕ ਦਿਨ ਤਾਂ ਤੁਸੀਂ ਵੀ ਹਾਂ ਮੁਸੀਬਤ ਤੋਂ।

 

ਉਸੇ ਹਾਲਤ ਨੂੰ ਫਿਰ ਸੰਭਾਲਣਾ ਆਸਾਨ ਨਾ ਸਮਝੋ।


ਜਦੋਂ ਸੀ ਪਿਆਰ ਉਸ ਨੂੰ ਹੋ ਗਿਆ ਵੇਖੀ ਤੜਪ ਉਸਦੀ।

ਨਿਕਲਣਾ ਠੀਕ ਕਰਨਾ ਮਸਅਲਾ ਆਸਾਨ ਨਾ ਸਮਝੋ।


ਲਗਾਈ ਜਾਨ ਦੀ ਬਾਜ਼ੀ ਸੀ ਉਸ ਕੁਝ ਪਾਉਣ ਦੀ ਖਾਤਰ।

ਜੇ ਉਸ ਨੂੰ ਅੱਜ ਹਾਸਲ ਹੋ ਗਿਆ ਆਸਾਨ ਨਾ ਸਮਝੋ।


ਭਰੀ ਮਹਿਫਿਲ 'ਚ ਛਾਈਆਂ ਰੌਣਕਾਂ ਹਰ ਪਾਸੇ ਨੇ ਹਰਸੂ,

ਜਦੋਂ ਇੱਜ਼ਤ ਨਾ ਹੋਵੇ, ਬੈਠਣਾ ਆਸਾਨ ਨਾ ਸਮਝੋ।


ਜਦੋਂ ਸੀ ਪਿਆਰ ਕੀਤਾ ਮੰਗਿਆ ਕੀ “ਗੀਤ” ਨੇ ਸੀ ਤਦ?

ਤੜਪਨਾ ਇੰਜ ਦਿਲ ਲਿੱਤੇ ਬਿਨਾ ਆਸਾਨ ਨਾ ਸਮਝੋ।

2.05pm 7  Nov 2025

Friday, 7 November 2025

3286 Don't Misunderstand (English poetry)

 


When parents speak, don’t turn away,
They love you more than words can say.

They faced the pain to see you grow,
Their blessings guide you as you go.

Now serve them well with heart and hand,
Don’t call it duty or demand.

They know your faults, yet still they care,
Their love is pure beyond compare.

They act so calm, as if they know none,
But they’ve seen life beneath the sun.

Their hearts are soft though words may bite,
Their love will shine through darkest night.

The book you’ve read is small, my friend,
The world is vast, it has no end.

They gave you life, your joy, your way,
Don’t treat their love as debt to pay.

Your goal is far, don’t think it’s near,
Keep walking on, with faith, not fear.

O 'Geet', your path is long, be strong,
The road ahead is wide and long.


5.08pm 7 Nov 2025

Thursday, 6 November 2025

3285 Don’t Think It’s Easy (English poetry)


  

The one you face today, my friend, don’t think it’s easy to defend,
To fight and win with courage strong, is not an easy end.

You’ve called your enemy to war, now think before you bend,
To stand your ground and never run,  is hard, my fearless friend.

The world’s deep troubles fill your heart, they twist, they never end,
To free yourself and still win peace, is tough, my dearest friend.

Someday you’ll rise beyond this storm, the clouds will surely bend,
But keeping calm in brighter days, is hard, you must defend.

When love began, you saw its fire, its pain that none can mend,
To leave that burning love behind, is not so easy, friend.

He gave his soul to cross the waves, his strength he did extend,
What he achieved today with toil, was not an easy end.

The hall is bright, the crowd is loud, all cheers begin to blend,
But if respect is lost in there, don’t sit, my noble friend.

When Geet gave love with all her heart, she didn’t just pretend,
She gave her soul, not took his own, love’s never easy, friend.


6.39pm 6 Nov 2025

Wednesday, 5 November 2025

3284 ग़ज़ल कहें जब कुछ तुम्हें माँ बाप तो फ़रमान मत समझो


 1222 1222 1222 1222

क़ाफ़िया आना

रदीफ़ मत समझो 

कहें जब कुछ तुम्हें माँ बाप तो फ़रमान मत समझो।

भला वो चाहते हैं तुम उसे अपमान मत समझो।

सहीं थी मुश्किलें कितनी बड़ा तुमको किया था जब। 

बने हो तुम बड़े तो खुद को अब भगवान मत समझो।

तुम्हारा फर्ज है मांँ बाप की सेवा करो अब तुम। 

जो तुम करते हो सेवा तो उसे एहसान मत समझो।

सभी वो जानते हैं गलतियांँ जो भी हो तुम करते। 

वो करते माफ फिर भी हैं उन्हें अनजान मत समझो। 

दिखाते प्यार में वो हैं नहीं कुछ जानते जैसे। 

उन्होंने देखी है दुनिया उन्हें नादान मत समझो।

बड़े कोमल हैं उनके भाव, लगते सख़्त जो तुमको। 

ज़रा देखो तुम उनका प्यार उन्हें चट्टान मत समझो।

अभी तुमने पढ़ी है जो, वो इक छोटी सी पुस्तक है । 

अभी है देखनी दुनिया उसे दीवान मत समझो। 

किया पैदा तुम्हें चाहे उन्हें भगवान मत समझो। 

करो सेवा मगर उनकी, उसे भुगतान मत समझो। 

अभी चलना तुम्हें है 'गीत' लंबी राहों पर देखो।

अभी है दूर मंजिल तुम इसे आसान मत समझो। 

3.49pm 5 Nov 2025

Tuesday, 4 November 2025

3283 आसान मत समझो


 1222 1222 12 22 1222

क़ाफ़िया आना

रदीफ़ आसान मत समझो

है करना आज जिससे सामना आसान मत समझो।

हैं अब तो जीतना, लोहा लिया आसान मत समझो।

दिया ललकार दुश्मन को बता फिर सोचना कैसा।

डटे रहना नहीं और भागना आसान मत समझो। 

फँसी है उलझनें दुनिया की जो तेरे कलेजे में। 

निकलना चाहते गर जीतना आसान मत समझो। 

निकल जाओगे इक दिन तुम कभी जब इस मुसीबत से।

उसे फिर उस तरह संभालना आसान मत समझो। 

हुआ जब प्यार तुमने देख ही ली थी तड़प उसकी।

निकलना चाहते गर मसअला आसान मत समझो

लगा दी जान उसने सारी उसको पार करने में।

है हासिल आज उसने जो किया आसान मत समझो।

लगी महफिल है रौनक छा गई है हर तरफ हरसू। 

न हो इज्जत वहांँ तो बैठना आसान मत समझो।

किया जब प्यार उससे 'गीत' ने बदले में क्या चाहा।

दिया दिल पर नहीं उसका लिया आसान मत समझो।

6.46pm 4 Nov 2025

Monday, 3 November 2025

3282 Don’t go, my dear (English poetry)

 


Hindi version 2242

Punjabi version 3281

If I call you, my dear, then please come near,

Don’t make me suffer, don’t disappear,

Loneliness burns me, its pain is severe,

Once you come close, don’t go, my dear.

12.01pm 3 Nov 2025

Sunday, 2 November 2025

3281 ਨੇੜੇ ਆ ਕੇ ਨਾ ਮੁੜ ਦੂਰ ਜਾਇਆ ਕਰੋ (ਪੰਜਾਬੀ 4liner)


Hindi version 2242
English version 3282

 ਜਦ ਬੁਲਾਵਾਂ ਤੈਨੂੰ ਤਾੰ, ਆ ਜਾਇਆ ਕਰੋ।

ਦੂਰ ਰਹਿ ਕੇ ਮੈਨੂੰ ਨਾ ਤੜਪਾਇਆ ਕਰੋ।

ਬਹੁਤ ਤੜਪਾਇਆ ਏ, ਮੈਨੂੰ ਤਨਹਾਈ ਨੇ।

ਨੇੜੇ ਆ ਕੇ ਨਾ ਮੁੜ ਦੂਰ ਜਾਇਆ ਕਰੋ।

6.52pm 2 Nov 2025

Saturday, 1 November 2025

3280 If You’re Not Mine, It Will Be Hard (English poetry)


Hindi version 3278

Punjabi version 3279

If you’re not mine, my dear, it will be hard, so hard,

If I don’t find you near, it will be hard, so hard.


Tears that keep falling day and night from my eyes,

To stop this rain, my dear, it will be hard, so hard.


You say, “Don’t come to me, just go, don’t stay around,”

If heart won’t hear, I fear, it will be hard, so hard.


I tell my heart, “You’re not the one love should begin,”

If it won’t understand clear, it will be hard, so hard.


Our paths are split apart, why stay so close in pain,

If I don’t see you here, it will be hard, so hard.


If love walks on, your hand held gently into mine,

But if you don’t appear, it will be hard, so hard.


Love me, or fight with me, but stay and never cheat,

If you betray, my dear, it will be hard, so hard.


Once you make ‘Geet’ your own and hold her heart so near,

Then staying far, my dear, it will be hard, so hard.

5.16pm 1 Nov 2025

Friday, 31 October 2025

3279 ਪੰਜਾਬੀ ਗ਼ਜ਼ਲ ਹੋ ਜਾਵੇਗੀ ਮੁਸ਼ਕਿਲ


 Hindi version 3278
English version 3280

ਬਹਿਰ 2212 2212 2212 22

ਕ਼ਾਫ਼ੀਆ ਆ

ਰਦੀਫ਼ ਨਹੀਂ ਹੋ ਜਾਏਗੀ ਮੁਸ਼ਕਿਲ


ਜੇ ਤੂੰ ਬਣੇ ਮੇਰਾ ਨਹੀਂ ਹੋ ਜਾਏਗੀ ਮੁਸ਼ਕਿਲ।

ਜੇ ਤੈਨੂੰ ਮੈਂ ਪਾਇਆ ਨਹੀਂ ਹੋ ਜਾਏਗੀ ਮੁਸ਼ਕਿਲ।


ਵਗਦੇ ਨੇ ਹੰਜੂ ਰਾਤ ਦਿਨ ਅੱਖਾਂ ਚੋਂ ਮੇਰੀਆਂ,

ਜੇ ਰੋਕੀ ਏ ਬਰਖਾ ਨਹੀਂ ਹੋ ਜਾਏਗੀ ਮੁਸ਼ਕਿਲ।


ਕਹਿੰਦੇ ਨੇ ਮੈਨੂੰ ਛੱਡ ਦੇ, ਤੇ ਕੋਲ ਨਾ ਆਓ,

ਦਿਲ ਗੱਲ ਦੇ ਮੰਨਿਆ ਨਹੀਂ ਹੋ ਜਾਏਗੀ ਮੁਸ਼ਕਿਲ।

 

ਸਮਝਾਂਦਾ ਰਹਿੰਦਾ ਦਿਲ ਨਹੀਂ ਏ ਪਿਆਰ ਦੇ ਕਾਬਿਲ,

ਇਹ ਜੇ ਸਮਝ ਆਇਆ ਨਹੀਂ ਹੋ ਜਾਏਗੀ ਮੁਸ਼ਕਿਲ।


ਰਾਹਾਂ ਜੁਦਾ ਹੋ ਗਈਆਂ, ਫਿਰ ਨੇੜੇ ਹੈ ਰਹਿਣਾ ਕਿਉਂ,

ਤੈਨੂੰ ਜੇ ਵੇਖਿਆ ਨਹੀਂ ਹੋ ਜਾਏਗੀ ਮੁਸ਼ਕਿਲ।


ਚਾਹਤ ਮੇਰੀ ਚੱਲੇ ਮੇਰਾ ਹੱਥ ਫੜ ਕੇ ਤੂੰ ਹੱਥ ਵਿੱਚ,

ਮੰਨਿਆ ਜੇਕਰ ਆਇਆ, ਨਹੀਂ ਹੋ ਜਾਏਗੀ ਮੁਸ਼ਕਿਲ।


ਤੂੰ ਪਿਆਰ ਕਰ, ਤਕਰਾਰ ਕਰ, ਪਰ ਨਾਲ ਰਹਿ ਕੇ ਕਰ,

ਦੇਣਾ ਤੂੰ ਪਰ ਧੋਖਾ ਨਹੀਂ ਹੋ ਜਾਏਗੀ ਮੁਸ਼ਕਿਲ।

2212 2212 2212 22

ਇਕ ਵਾਰੀ ਜੇ ਤੂੰ "ਗੀਤ" ਨੂੰ ਆਪਣਾ ਬਣਾ ਜਾਵੇ,

ਫਿਰ ਦੂਰ ਤੂੰ ਰਹਿਣਾ ਨਹੀਂ ਹੋ ਜਾਏਗੀ ਮੁਸ਼ਕਿਲ।

9.42am 31 October 2025

Thursday, 30 October 2025

3278 ग़ज़ल हो जाएगी मुश्किल


Punjabi version 3279
English version 3280
 2212 2212 2212 22

क़ाफ़िया आ

रदीफ़ नहीं हो जाएगी मुश्किल

 गर तू बना मेरा नहीं हो जाएगी मुश्किल।

जो अब तुझे पाया नहीं हो जाएगी मुश्किल।

आंँसू जो बहते रात दिन आंँखों से हैं मेरी।

बरसात गर रोकी नहीं हो जाएगी मुश्किल।

कहते मुझे तुम छोड़ दो अब पास आना मत। 

यह दिल अगर माना नहीं हो जाएगी मुश्किल। 

समझाता रहता दिल नहीं है प्यार के काबिल। 

इसने अगर जाना नहीं हो जाएगी मुश्किल।

राहें जुदा जब हो गईं फिर पास रहना क्यों। 

तड़पा, तुझे देखा नहीं हो जाएगी मुश्किल।

चाहत चले तू हाथ लेकर हाथ में मेरा।

माना मगर आया नहीं हो जाएगी मुश्किल।

तू प्यार कर, तकरार कर, पर साथ रहके कर।

देना मगर धोखा नहीं हो जाएगी मुश्किल। 

इक बार जब तू 'गीत' को अपना बना लेना।

फिर दूर तू रहना नहीं हो जाएगी मुश्किल।


5.20pm 30 Oct 2025

Wednesday, 29 October 2025

3277 ਉਹ ਪਲ (ਪੰਜਾਬੀ ਕਵਿਤਾ) 4liner

 


Hindi version 2243

English version 3276

ਅੱਜ ਤੱਕ ਉਹੀ ਪਲ ਯਾਦ ਕਰ ਕੇ ਜੀਆ ਹਾਂ,
ਜੋ ਪਲ ਤੇਰੇ ਨਾਲ ਜੀਵਨ ਵਿਚ ਜੀਆ ਹਾਂ।
ਤੇਰੇ ਬਿਨਾ ਮੇਰੀ ਜ਼ਿੰਦਗ਼ੀ  ਜ਼ਿੰਦਗੀ ਨਾ ਰਹੀ,
ਅੱਜ ਵੀ ਜ਼ਿੰਦਗੀ ਮੈਂ, ਉਸੀ ਜ਼ਿੰਦਗੀ ਵਿਚ ਜੀਆ ਹਾਂ।

6.06pm 29 Oct 2025

Tuesday, 28 October 2025

3276 Those moments (English poetry)

Sushma Malhotra 
(Fonder of Nirmal Roshan Sahityic Manch,New Jersey and poetess)
 Hindi version 2243
Punjabi version 3277

I lived those moments, the ones so near,
The moments with you, my heart holds dear.
Without you, life lost its joyful cheer,
Even today, I live those moments, dear.

4.53pm 28 Oct 2025

Monday, 27 October 2025

3275 ਪਿਆਰ ਦੀ ਲੌ ਸਦਾ ਜਗਦੀ ਰਹੇ

Hindi version 2244
English version 3274
 
ਪਿਆਰ ਦੀ ਲੌ ਸਦਾ ਜਗਦੀ ਰਹੇ,

ਤੇ ਜ਼ਿੰਦਗੀ ਇੱਦਾਂ ਹੀ ਆਪਣੀ ਚਲਦੀ ਰਹੇ।

ਦੂਰ ਹੋਈਏ ਜਾਂ ਰਹੀਏ ਨੇੜੇ ਅਸੀਂ,

ਹੈ ਅਰਜ਼ੂ ਇਹੀ, ਦੁਆ ਫਲਦੀ ਰਹੇ। 

4.43pm 27 Oct 2025

Sunday, 26 October 2025

3274 May the flame of our love ever brightly stay (4 liner)

Hindi version 2244
Punjabi version 3275
 

May the flame of our love ever brightly stay,
And life keep moving in its gentle way.
Be we far apart or close, my dear,
Let our prayer come true, year after year.

9.00pm 26 Oct 2025

Saturday, 25 October 2025

3273 ਤੈਨੂੰ ਮਿਲ ਕੇ (ਪੰਜਾਬੀ ਕਵਿਤਾ)

Hindi version 1097
English version 3272
 
ਤੈਨੂੰ ਮਿਲ ਕੇ ਜਾਗੇ ਸੁਪਨੇ ਦਿਲ ਦੇ,

ਨੇੜੇ ਆਇਆ ਤੂੰ, ਖਿੜੇ ਫੁੱਲ ਮਹਲ ਦੇ।

ਮਸਤ ਹੋ ਕੇ ਅਸੀਂ, ਤੇਰੇ ਪਿਆਰ 'ਚ ਖੋ ਗਏ,

ਤੇਰੇ ਨਾਲ ਗੱਲਾਂ ਕਰ, ਸਾਰੇ ਸੁਪਨੇ ਪੂਰੇ ਹੋ ਗਏ।


ਤੇਰੇ ਨਾਲ ਜ਼ਿੰਦਗੀ ਆਸਾਨ ਹੈ, ਤੂੰ ਹੀ ਮੇਰਾ ਅਰਮਾਨ ਹੈ।

ਤੂੰ ਨਾਲ ਤਾਂ ਸੱਜਣਾ, ਜ਼ਿੰਦਗੀ ਵਰਦਾਨ ਹੈ,

ਤੇਰੇ ਨਾਲ ਜ਼ਿੰਦਗੀ ਹਸੀਨ ਹੈ, ਕੋਈ ਗ਼ਮ ਨਹੀਂ।

ਤੂੰ ਜਿੱਥੇ ਵੀ ਰਹੇਂ, ਮੇਰੇ ਦਿਲ ਤੋਂ ਦੂਰ ਨਹੀਂ।

6.26pm 25 Oct 2025

Friday, 24 October 2025

3272 Jab we met (English poetry)

 

Punjabi version 3273
Hindi version 1097

Met you once, my dreams awoke,
Your sweet smile, the flowers spoke.
Lost in love, my heart did fly,
In your arms, I touch the sky.
Words with you made wishes true,
Life feels easy because of you.
You’re my dream, my heart’s delight,
With you, my world feels bright.
Life is a blessing when you are near,
No more pain, no more fear.
Wherever you are, near or far,
You live within my heart, my star.

6.00pm 24 Oct 2025

Thursday, 23 October 2025

3271 ਭਾਈ ਦੂਜ ਕਿਉਂ ਮਨਾਇਆ ਜਾਂਦਾ ਹੈ


 Hindi version 1467

ਭਗਵਾਨ ਸੂਰਜ ਨਾਰਾਇਣ ਦੀ ਪਤਨੀ ਦਾ ਨਾਮ ਸੀ ਛਾਇਆ।

ਜਮੁਨਾ ਪੁੱਤਰੀ ਸੀ, ਤੇ ਯਮਰਾਜ ਉਸਦੀ ਕੋਖ ਦਾ ਸੀ ਜਾਇਆ।

ਜਮੁਨਾ ਕਰਦੀ ਸੀ ਆਪਣੇ ਭਰਾ ਯਮਰਾਜ ਨਾਲ ਪਿਆਰ।

ਬਾਰੰਬਾਰ ਬੁਲਾਏ ਘਰ ਖਾਣੇ ਨੂੰ, ਕਰਦੀ ਸੀ ਸੱਦਾ ਹਰ ਬਾਰ।

ਭੋਜਨ ਦੀ ਗੱਲ ਨੂੰ ਟਾਲਦਾ ਰਿਹਾ ਯਮਰਾਜ ਕੰਮਾਂ ਵਿੱਚ ਮਸਤ।

ਕਾਰਤਿਕ ਸ਼ੁਕਲ ਦੇ ਦਿਨ ਵਚਨ ਲੈ ਜਮੁਨਾ ਨੇ ਲਿਆ ਸੱਦ।

"ਮੈਂ ਤਾਂ ਪ੍ਰਾਣ ਹਰਣਹਾਰ ਹਾਂ", ਯਮਰਾਜ ਨੇ ਸੋਚਿਆ ਦਿਲ ਵਿੱਚ।

"ਮੈਨੂੰ ਤਾਂ ਕੋਈ ਨਹੀਂ ਬੁਲਾਂਦਾ ਘਰ", ਆਇਆ ਖ਼ਿਆਲ ਮਨ ਵਿੱਚ।

"ਭੈਣ ਸੱਚੇ ਭਾਵ ਨਾਲ ਬੁਲਾ ਰਹੀ", ਸੋਚ ਕੇ ਧਰਮ ਨਿਭਾਇਆ।

ਰਾਹ ਵਿੱਚ ਜਾਂਦੇ ਹੋਏ ਨਰਕ ਦੇ ਜੀਵਾਂ ਨੂੰ ਮੁਕਤ ਕਰਾਇਆ।

ਯਮਰਾਜ ਦੇ ਘਰ ਆਣ ਤੇ ਜਮੁਨਾ ਨੇ ਖੁਸ਼ੀ ਨਾਲ ਬਿਠਾਇਆ।

ਸਨਾਨ ਕਰਾ ਕੇ, ਭੋਜਨ ਧਰ ਕੇ, ਮਨੋਂ ਤੁਰੰਤ ਖੁਸ਼ ਕਰਾਇਆ।

ਜਮੁਨਾ ਦੇ ਸਤਕਾਰ ਤੋਂ ਪ੍ਰਸੰਨ ਹੋਕੇ ਯਮਰਾਜ ਨੇ ਕਿਹਾ, "ਵਰ ਮੰਗ।"

ਜਮੁਨਾ ਨੇ ਕਿਹਾ, "ਹਰ ਸਾਲ ਇਸੇ ਦਿਨ ਘਰ ਆਈਂ, ਕਰੀਂ ਮੇਰਾ ਸੰਗ।"

"ਜਿਵੇਂ ਮੈਂ ਭੈਣ ਸਤਕਾਰ ਤੇ ਟੀਕਾ ਕਰਾਂ ਪਿਆਰ ਨਾਲ ਭਰਪੂਰ।"

"ਉਸਦੀ ਰੱਖਿਆ ਕਰੀਂ ਤੂੰ ਹਮੇਸ਼ਾ, ਤੇ ਕਰੀਂ ਹਰ ਡਰ ਦਾ ਦੂਰ।"

"ਤਥਾਸ੍ਤੁ" ਕਹਿ ਯਮਰਾਜ ਨੇ ਦਿੱਤੇ ਭੈਣ ਨੂੰ ਵਸਤ੍ਰ ਤੇ ਭੂਸ਼ਣ ਕੀਮਤੀ।

ਅਤੇ ਤੁਰ ਗਿਆ ਯਮਲੋਕ ਨੂੰ, ਬਣ ਗਈ ਇਹ ਰੀਤ ਪਵਿਤ੍ਰਤੀ।

ਮੰਨਿਆ ਜਾਂਦਾ ਭੈਣ ਭਰਾ ਦਾ ਆਤਿਥ ਕਰੇ ਇਸ ਦਿਨ ਜ਼ਰੂਰ।

ਉਸ ਭਰਾ ਨੂੰ ਯਮਰਾਜ ਰੱਖਦਾ ਹੈ ਸਦਾ ਮੌਤ ਦੇ ਭਯ ਤੋਂ ਦੂਰ।

ਇਸ ਲਈ ਭਾਈਦੂਜ ਦੇ ਦਿਨ ਯਮਰਾਜ ਤੇ ਜਮੁਨਾ ਦਾ ਪੂਜਨ ਹੁੰਦਾ।

ਭੈਣ ਟੀਕਾ ਕਰਦੀ ਭਰਾ ਦੇ ਲੰਮੇ ਜੀਵਨ ਲਈ, ਤੇ ਮਨ ਖੁਸ਼ ਰਹਿੰਦਾ।

9.00am 23 Oct 2025

 

Wednesday, 22 October 2025

3270 ਮੇਰੀ ਵਫ਼ਾ ਰੰਗ ਲਿਆਵੇਗੀ


 ਹੱਸ ਲੈ ਓ ਸਿਤਮਗਰ ਤੂੰ ਆਪਣੀ ਬੇਵਫ਼ਾਈ ਤੇ,

ਰੋਵੇਂਗਾ ਤੂੰ ਜਦ ਮੇਰੀ ਵਫ਼ਾ ਯਾਦ ਆਏਗੀ।


ਹੱਸ ਲੈ ਤੂੰ ਆਪਣੇ ਫਸਾਨੇ ਤੇ ਤਰਾਨੇ ਤੇ,

ਰੋਵੇਂਗਾ ਤੂੰ ਜਦ ਸਾਡੀ ਯਾਦ ਆਏਗੀ।


ਮੌਜਾਂ ਮਨਾ ਅੱਜ ਖੁਸ਼ੀ ਵਿੱਚ ਮੈਨੂੰ ਭੁਲਾ ਕੇ,

ਵਕ਼ਤ ਲੰਘੇਗਾ ਤੜਪੇਂਗਾ ਤੂੰ ਯਾਦ ਸਾਡੀ ਆਏਗੀ।


ਤੇਰੀ ਬੇਵਫ਼ਾਈ ਦਿਖਾ ਗਈ ਆਪਣਾ ਰੰਗ ਮੈਨੂੰ,

ਵਕ਼ਤ ਲੰਘੇਗਾ ਵੇਖੀਂ, ਮੇਰੀ ਵਫ਼ਾ ਵੀ ਆਪਣਾ ਰੰਗ ਵਿਖਾਏਗੀ।

5.23pm 22 Oct 2025

Tuesday, 21 October 2025

3269 My true love will shine


 

Smile today, O cruel one, for your cheating ways,

You will cry one day when you recall my honest days.

Laugh now at your songs and stories you tell,

You will cry when my memories on your heart will dwell.


Be happy today, ignore me if you choose,

Time will pass, and then my memory you will lose.

Your unfaithful heart shows its colour to me,

But one day my true love will shine, you

will see.

5.00pm 21 Oct 2025


Monday, 20 October 2025

3268 ਤੇਰੇ ਸਿਤਮ (ਪੰਜਾਬੀ ਕਵਿਤਾ)


Hindi version 0370
English version 3267

ਮੇਰਾ ਦਰਦ ਨਾ ਸਮਝੇ ਤੂੰ, ਮੈਂ ਤਾਂ ਸਮਝਦਾ ਹਾਂ ਤੇਰੇ ਸਿਤਮ।

ਰਾਹ ਜੁਦਾ ਕਰਕੇ ਤੂੰ, ਭਰ ਦਿੱਤੇ ਮੇਰੀਆਂ ਰਾਹਾਂ ‘ਚ ਗਮ।

ਵਕਤ ਨੂੰ ਸਮਝ ਓ ਸਿਤਮਗਰ, ਟੁੱਟ ਜਾਵੇਗਾ ਵਕਤ ਦੇ ਨਾਲ ਤੇਰਾ ਇਹ ਭਰਮ।

ਹੰਝੂਆਂ ਨੂੰ ਮੈਂ ਤਾਂ ਸਾਂਭ ਲਵਾਂਗਾ, ਪਰ ਤੂੰ ਕਿਵੇਂ ਬੁਝਾਏਂਗਾ ਜਦ ਲੱਗੇਗੀ ਅਗਨ।

ਸ਼ਾਮ ਹੋਵੇਗੀ ਮੇਰਾ ਖ਼ਿਆਲ ਆਵੇਗਾ, ਵਕਤ ਦੇ ਨਾਲ ਫਿਰ ਹਰੇ ਹੋਣਗੇ ਜ਼ਖਮ।

ਪਿਆਰ ਕਰਕੇ ਜਿਵੇਂ ਤੂੰ ਠੁਕਰਾਇਆ ਸਾਨੂੰ, ਕੋਈ ਇੰਝ ਹੀ ਠੁਕਰਾਏ ਤੈਨੂੰ ਵੀ, ਬਣਾ ਕੇ ਆਪਣਾ ਸਨਮ।

7.28pm 21 Oct 2025

Sunday, 19 October 2025

3267 May someone leave you (English poetry)


 Hindi version 0370
Punjabi version 3268


 

You never understood my pain, my friend,
But I do feel your cruel trend.
By choosing a different way to roam,
You filled my path with grief at home.

Understand the time, O heart so grim,
Your pride will break with the passing whim.
I’ll gather my tears and hide my flame,
But how will you calm the burning shame?

When evening comes, you’ll think of me,
Old wounds will open painfully.
You loved, then left me , such bitter art,
May someone leave you the same, breaking your heart.


3.00pm  19 Oct 2025

Saturday, 18 October 2025

3266 ਦੀਵਾਲੀ ਦੇ ਸ਼ੁਭ ਮੰਗਲ ਦੀਵੇ ਜਗਾਓ, ਪਰ ਸਾਵਧਾਨ



Hindi version 467
English version 3265
ਦੀਵਾਲੀ ਦੇ ਸ਼ੁਭ ਮੰਗਲ ਦੀਵੇ ਜਗਾਓ, ਪਰ ਸਾਵਧਾਨ।

ਦੀਵਾਲੀ ਹੈ ਖੁਸ਼ੀਆਂ ਮਨਾਓ, ਪਰ ਸਾਵਧਾਨ।।


ਸ਼ੁਭ ਮੰਗਲ ਦੀਵਾਲੀ ਨੂੰ ਰਹਿਣ ਦਿਓ ਮੰਗਲ,

ਪਟਾਖਿਆਂ ਦੀ ਅੱਗ, ਸ਼ੋਰ ਗੁਲ ਨਾ ਕਰ ਦੇ ਅਮੰਗਲ।

ਪਰਿਆਵਰਨ ਦਾ ਧਿਆਨ ਰੱਖੋ, ਇਸ ਦਾ ਆਦਰ ਮਾਨ ਰਖੋ,

ਇਹੀ ਤਾਂ ਘਰ ਹੈ ਤੁਹਾਡਾ, ਇਸਦਾ ਸੰਮਾਨ ਕਰੋ।


ਜੇ ਵਿਸੈ਼ਲਾ ਹੋ ਗਿਆ ਮਾਹੌਲ, ਸੋਚੋ ਕਿਹੋ ਜਿਹਾ ਕੱਲ੍ਹ ਹੋਵੇਗਾ,

ਸੁੱਚਾ ਰੱਖੋ ਹਵਾ ਪਾਣੀ, ਤਦ ਹੀ ਜੀਵਨ ਰੰਗੀਲਾ ਹੋਵੇਗਾ।

ਪਰਿਆਵਰਨ ਦਾ ਧਿਆਨ ਰੱਖੋ, ਇਸ ਦਾ ਆਦਰ ਮਾਨ ਕਰੋ,

ਦੀਵਾਲੀ ਹੈ ਖੁਸ਼ੀਆਂ ਮਨਾਓ, ਪਰ ਸਾਵਧਾਨ ਰਹੋ।।


ਦੂਸ਼ਿਤ ਹੋ ਜਾਵੇ ਜੇ ਪਰਿਆਵਰਨ, ਕਿਹੋ ਜਿਹੀ ਇਹ ਦੀਵਾਲੀ ਹੋਵੇਗੀ,

ਸਾਹ ਦੁਖੇਗਾ, ਮਰੀਜ਼ਾਂ ਨੂੰ ਤਕਲੀਫ਼, ਖੁਸ਼ਹਾਲੀ ਕਿੱਥੇ ਰਹੇਗੀ।

ਲਖ਼ਮੀ ਵੀ ਜਾਵੇਗੀ ਹੱਥੋਂ, ਤੇ ਸਿਹਤ ਵੀ ਦੂਰ ਚਲੀ ਜਾਵੇਗੀ,

ਇਸ ਦਾ ਆਦਰ ਮਾਨ ਕਰੋ, ਪਰਿਆਵਰਨ ਦਾ ਧਿਆਨ ਰੱਖੋ।


ਦੀਵਾਲੀ ਹੈ ਖੁਸ਼ੀਆਂ ਮਨਾਓ, ਪਰ ਸਾਵਧਾਨ।

ਦੀਵਾਲੀ ਦੇ ਸ਼ੁਭ ਮੰਗਲ ਦੀਵੇ ਜਗਾਓ, ਪਰ ਸਾਵਧਾਨ।।


7.30pm 18 Oct 2025

 

Friday, 17 October 2025

3265 Celebrate Diwali, But With Care (English poetry)


 

Hindi version 467

Punjabi version 3266

Light the lamps of joy and cheer,

But stay alert, be careful here.

Celebrate with hearts so bright,

Not with smoke that dims the light.


Respect the air, respect the ground,

Keep peace and calm all around.

This earth is your home, your precious place,

Keep it clean ,keep it safe.


If air gets poisoned, skies turn grey,

What kind of joy will come that day?

When health is gone and hearts in pain,

Will light still shine, or tears remain?


So respect the earth, keep air clean,

Protect the world, keep it green.

If air turns foul, what joy will stay?

Health and wealth will fade away.


So celebrate Diwali fair,

Spread love and light, but handle with care.

4.00pm 17 Oct 2025

Thursday, 16 October 2025

3264 One day you’ll shine (English poetry)


Hindi version 2609

Punjabi version 3263


Sometimes decisions are tough to make,

We dream of goals we wish to take.

The worries rise, they never stay still,

Till they turn around to break our will.

Our own seem strangers, moving apart,

While strangers find place within our heart.

Keep facing troubles, climb every hill,

One day you’ll shine, strong and skilled.

8.04pm 16 Oct 2025


Wednesday, 15 October 2025

3263 ਬਣੋਗੇ ਮੁਸ਼ਕਿਲਾਂ ਨੂੰ ਪਾਰ ਕਰ ਕਾਬਿਲ

Hindi version 2609
English version 3262


ਕਦੇ ਕੁਝ ਫ਼ੈਸਲੇ ਲੈਣੇ ਜੋ ਹੋ ਜਾਂਦੇ ਬੜੇ ਮੁਸ਼ਕਿਲ।

ਅਸੀਂ ਹਾਂ ਸੋਚਦੇ ਜੋ ਮਨ ਦੇ ਵਿੱਚ ਹੈ ਕਰ ਲਈਏ ਹਾਸਿਲ।

ਵੱਧਣ ਲਗਦੀ ਜਦੋਂ ਹੋਲੀ ਜਿਹੀ ਕੋਈ ਪਰੇਸ਼ਾਨੀ,

 ਤੇ ਵੱਧ ਕੇ ਇਹ ਬਣ ਜਾਦੀਆਂ ਨੇ, ਆਪਣੀ ਹੀ ਕਾਤਿਲ।

ਕਦੇ ਦਿਸਦੇ ਨੇ ਆਪਣੇ ਹੀ ਬਣਦੇ ਹੋਏ ਬੇਗਾਨੇ।

ਕਦੇ ਬੇਗਾਨੇ ਬਣਕੇ ਆਪਣੇ ਹੀ ਜਿੰਦਗੀ ਵਿਚ ਹੋ ਜਾਂਦੇ ਦਾਖ਼ਿਲ।

ਕਰੀ ਤੂੰ ਪਾਰ ਸਾਰੀ ਮੁਸ਼ਕਲਾਂ ਨੂੰ ਲੜ ਕੇ ਇੰਜ ਹੀ,

ਬਣੋਗੇ ਮੁਸ਼ਕਿਲਾਂ ਨੂੰ ਪਾਰ ਕਰਕੇ ਫਿਰ ਤੁਸੀਂ ਕਾਬਿਲ।

1.37pm 15 Oct 2025

Tuesday, 14 October 2025

3262 When you both are one (English poetry)


Punjabi version 3259

Hindi version 2761

When you both are one, then why do you fight?
Love yourself truly, and make your heart light.
If fighting is your hobby, then march to the war,
None will dare face you, they’ll run from afar.

When both are united, then why this debate?
Why not live smiling? Life is short, don’t wait.
God made no two people ever the same,
Then why make others fit our own frame?

This world is colorful, flowers bloom bright,
Show love to all, not anger or spite.
“Geet,” life’s true purpose is joy and song,
Laugh and live fully, life’s not too long.

4.35pm 14 Oct 2025

Monday, 13 October 2025

3261 ਜਦ ਤੁਸੀਂ ਦੋਵੇਂ ਇਕ ਹੋ (ਪੰਜਾਬੀ ਕਵਿਤਾ)

Hind version 2763
English version 3262
 
ਜਦ ਤੁਸੀਂ ਦੋਵੇਂ ਇਕ ਹੋ, ਫਿਰ ਕਿਉਂ ਆਪਸ ‘ਚ ਲੜਦੇ ਰਹਿੰਦੇ ਹੋ,

ਆਪਣੇ ਆਪ ਨਾਲ ਪਿਆਰ ਕਰੋ, ਕਿਉਂ ਖੁਦ ਨਾਲ ਉਲਝੇ ਰਹਿੰਦੇ ਹੋ।


ਜੇ ਲੜਨ ਦਾ ਹੀ ਸ਼ੌਂਕ ਤੈਨੂੰ, ਤਾਂ ਜਾ ਜੰਗ ਦੇ ਮੈਦਾਨ ਵਿੱਚ ਅੱਗੇ,

ਕੋਈ ਖੜਾ ਨਾ ਰਹੇ ਤੇਰੇ ਅੱਗੇ, ਜੋ ਵੀ ਆਵੇ ਡਰ ਕੇ ਭੱਜੇ।


ਜਦ ਤੁਸੀਂ ਦੋਵੇਂ ਇਕ ਹੋਏ, ਫਿਰ ਕਿਉਂ ਤੂੰ ਤੂੰ ਮੈਂ ਮੈਂ ਕਰਦੇ ਹੋ,

ਜ਼ਿੰਦਗ਼ੀ ਕਿੰਨੀ ਛੋਟੀ ਹੈ, ਕਿਉਂ ਆਪਸ ਵਿੱਚ ਲੜਦੇ ਹੋ।


ਰੱਬ ਨੇ ਕਿਸੇ ਨੂੰ ਵੀ ਜਦੋਂ ਇਕ ਜਿਹਾ ਨਹੀਂ ਬਣਾਇਆ,

ਦੂਜਾ ਬਣ ਜਾਵੇ ਸਾਡੇ ਜਿਹਾ, ਫਿਰ ਕਿਉਂ ਇਹ ਖਿਆਲ ਮਨ 'ਚ ਆਇਆ।


ਰੰਗ‌ ਬਿਰੰਗੀ ਹੈ ਇਹ ਦੁਨੀਆ, ਰੰਗ ਬਿਰੰਗੇ ਫੁੱਲ ਖਿੜੇ ਨੇ ਜਿੱਥੇ,

ਸਭ ਨਾਲ ਪਿਆਰ ਕਰ, ਲੜਾਈਆਂ ਨੂੰ ਤੂੰ ਭੁੱਲ ਜਾ ਇੱਥੇ।


‘ਗੀਤ’ ਕਹਿੰਦੀ ਖੁਸ਼ੀ ਏ ਜੀਵਨ ਦਾ ਮੱਕਸਦ, ਹੱਸ ਲੈ ਗਾ ਲੈ ਸਭ ਨਾਲ ਯਾਰ,

ਛੋਟੀ ਜਿਹੀ ਇਹ ਜਿੰਦਗੀ, ਕਟ‌ ਮਸਤੀ ਨਾਲ ਰਹਿ ਗਏ ਜਿਹੜੇ ਦਿਨ ਨੇ ਚਾਰ।

7.26pm 13 Oct 2025

 

Sunday, 12 October 2025

3260 ਮਾਈਆ ਛੰਦ (ਟੱਪੇ)


 ੫)

ਆਏ ਜੇ ਜਾਵਣਗੇ,

ਕੁਝ ਹੱਸ ਹੱਸ ਕੇ,

ਕੁਝ ਰੋ ਕੇ ਜਾਵਣਗੇ।


੬)

ਦਿਲ ਨੂੰ ਤੂੰ ਸੰਭਾਲ ਆਪਣੇ,

ਡਾਕਟਰ ਕੋਲ ਜਾ ਕੇ,

ਚੈੱਕ ਕਰਵਾ ਲੈ ਤੂੰ ਆਪਣੇ।


੭)

ਮੈਂ ਤੇਰਾ ਰਾਜਾ ਆਂ,

ਖਾ ਲੈ ਖੁਸ਼ ਹੋ ਕੇ,

ਮੈਂ ਬਿਸਕੁਟ ਤਾਜਾ ਆਂ।


੮)

ਸਭ ਕਹਿੰਦੇ ਗੋਰੀ ਏ,

ਤਾਕਤ ਵਾਲੀ ਏ,

ਏ ਪਿੰਡ ਦੀ ਛੋਰੀ ਏ।

3.03pm 11 Oct 2025

Saturday, 11 October 2025

3259 ਮਾਹਿਆ ਛੰਦ (ਟੱਪੇ)


 ੧)

ਤੂੰ ਸਭ ਦਾ ਹੀਰੋ ਏ,

ਗੱਲਾਂ ਕਰਦਾ ਕਿਉਂ,

ਜਿਵੇਂ ਤੂੰ ਜ਼ੀਰੋ ਏ।


੨)

ਯਾਦਾਂ ਦੇ ਘੇਰੇ ਵਿੱਚ,

ਦਿਸਦਾ ਤੂੰ ਮੈਨੂੰ,

ਸੁਪਨੇ ਦੇ ਡੇਰੇ ਵਿੱਚ।


੩)

ਸੁਪਨੇ ਤੂੰ ਸੱਚ ਕਰ ਦੇ,

ਲੈ ਜਾ ਡੋਲੀ ਵੇ,

ਘੋੜੀ ਤੇ ਤੂੰ ਚੜ੍ਹ ਕੇ।


੪)

ਦੁਨੀਆ ਆਉਣੀ ਜਾਣੀ,

ਖੇਲਾ ਕੁਝ ਪਲ ਦਾ,

ਬਾਕੀ ਸਭ ਹੈ ਫਾਨੀ।

2.45pm 11 Oct 2025

Friday, 10 October 2025

3258 Why my heartbeat runs so fast (English poetry)


 She must have stirred the dreams that slept,

Made even the weeping hearts forget.

With her presence, joy filled the air,

She must have spread her magic there.


All around, they ask of her name,

I think she smiled and told the same.

The tales they spoke with careless art,

Must have pierced her gentle heart.


Why this silence everywhere stays,

Her farewell must have dimmed our days.

Why my heartbeat runs so fast.

I feel she’s come to me at last.


Not once could he take his eyes away,

“Geet” feels she won his heart today.

3.36pm 10 Oct 2025

Thursday, 9 October 2025

3257 ਗ਼ਜ਼ਲ ਰੰਗ ਏ ਮਹਿਫ਼ਲ ਵਧਾ ਗਈ ਹੋਣੀ


2122 1212 22

ਕਾਫ਼ਿਆ ਆ

ਰਦੀਫ਼ ਗਈ ਹੋਣੀ

ਸੁੱਤੇ ਅਰਮਾਂ ਜਗਾ ਗਈ ਹੋਣੀ।

ਰੋਂਦਿਆਂ ਨੂੰ ਹਸਾ ਗਈ ਹੋਣੀ।


ਅੱਜ ਰੌਣਕ ਸੀ ਉਸਦੇ ਆਉਣ ਦੇ ਨਾਲ,

ਰੰਗ ਏ ਮਹਿਫ਼ਲ ਵਧਾ ਗਈ ਹੋਣੀ।


ਸਾਰੇ ਪੁੱਛਦੇ ਨੇ ਉਸਦੇ ਬਾਰੇ ਹੀ,

ਸੋਚਿਆ ਦੇ ਪਤਾ ਗਈ ਹੋਣੀ।


ਗੱਲ ਲੋਕਾਂ ਨੇ ਜੋ ਬਣਾਈ ਆ,

ਉਸਦੇ ਦਿਲ ਨੂੰ ਦੁਖਾ ਗਈ ਹੋਣੀ।


ਛਾ ਗਈ ਹਰ ਸੂ ਕਿਉਂ ਏ ਖ਼ਾਮੋਸ਼ੀ ,

ਜਾਣ ਉਸਦੇ ਤੋਂ ਛਾ ਗਈ ਹੋਣੀ।


ਧੜਕਣਾਂ ਮੇਰੀਆਂ ਨੇ ਕਿਉਂ ਵਧੀਆਂ ,

ਲੱਗਦਾ ਮੈਨੂੰ ਓ ਆ ਗਈ ਹੋਣੀ।


ਵੇਖ ਕੇ ਨਾ ਨਜ਼ਰ ਹਟਾ ਸਕਿਆ,

'ਗੀਤ' ਉਹਨੂੰ ਏ ਭਾ ਗਈ ਹੋਣੀ।

6.37pm 9 Oct 2025