ਪੰਜਾਬੀ ਗ਼ਜ਼ਲ
ਬਹਿਰ: 212 212 212 2
ਕਾਫ਼ੀਆ ਆ
ਰਦੀਫ਼ ਹਨੇਰਾ
ਇੰਨਾ ਜਗ ਵਿਚ ਹੈ ਛਾਇਆ ਹਨੇਰਾ।
ਦੂਰ ਹੋਵੇ ਕਿਵੇਂ ਆ ਹਨੇਰਾ।
ਇਨਸਾਂ ਇਨਸਾਂ ਦਾ ਦੁਸ਼ਮਣ ਹੈ ਬਣਿਆ,
ਹਰ ਤਰਫ ਹੀ ਹੈ ਫੈਲਾ ਹਨੇਰਾ।
ਕੱਲ੍ਹ ਸਵੇਰਾ ਲਿਆਵੇਗਾ ਸੂਰਜ,
ਕੀ ਹੋਇਆ ਅੱਜ ਹੈ ਆਇਆ ਹਨੇਰਾ।
ਚਾਰ ਪਾਸੇ ਜਦੋਂ ਹੋਣ ਉਜਾਲੇ
ਗਿਆਨ ਦੇਵੇਗਾ ਕੱਲ੍ਹ ਦਾ ਹਨੇਰਾ।
ਵਕਤ ਦੀ ਹੈ ਗਰੰਟੀ ਨਾ ਕੋਈ,
ਹੋ ਕਿਸੇ ਪਲ ਵੀ ਜਾਂਦਾ ਹਨੇਰਾ।
ਹੁੰਦੀ ਕੀਮਤ ਹਰ ਇੱਕ ਹੀ ਕਿਸੇ ਦੀ।
ਦਿਨ ਦੇ ਵਾਂਗੂ ਲੋੜੀਂਦਾ ਹਨੇਰਾ।
ਇਹ ਹਨੇਰਾ ਵੀ ਆਰਾਮ ਦਿੰਦਾ,
ਅਹਮੀਅਤ ਕੁਝ ਤਾਂ ਰੱਖਦਾ ਹਨੇਰਾ।
'ਗੀਤ' ਤੂੰ ਨਾ ਹਨੇਰੇ ਤੋਂ ਡਰੀਓ।
ਚੱਲਦਾ ਰਹਿੰਦਾ ਸਵੇਰਾ ਹਨੇਰਾ।
ਇਸੇ ਬੇਹਦ ਦਾ ਫਿਲਮੀ ਗੀਤ
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ
7.50pm 31 May 2025
ਇਸੇ ਬਹਰ ਦਾ ਫਿਲਮੀ ਗੀਤ
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ