200
ਆਪਣੇ ਵਿਚਾਰਾਂ ਨੂੰ ਤੂੰ ਅਸੀਮ ਬਣਾ।
ਕਰ ਹਿੰਮਤ ਅੱਗੇ ਵਧ ਮੰਜ਼ਿਲ ਨੂੰ ਪਾ।
ਜੇ ਤੈਨੂੰ ਕੁਝ ਆਸ ਨਹੀਂ ਤਾਂ ਜਿਊਣਾ ਵਿਅਰਥ।
ਪਾਉਣਾ, ਤੇ ਪਹਿਲੇ ਤੋਂ ਜ਼ਿਆਦਾ ਪਾਉਣਾ ਜੀਵਨ ਦਾ ਅਰਥ।
ਜਿੰਨੀ ਉੱਚੀ ਸੋਚ ਹੋਵੇਗੀ, ਓਨ੍ਹਾਂ ਹੀ ਹੌਂਸਲਾ ਵਧੇਗਾ।
ਹੌਂਸਲੇ ਨਾਲ ਮਿਹਨਤ ਵਧੇਗੀ, ਤੇ ਆਲਸ ਘਟੇਗਾ।
ਜੇ ਗਰੀਬ ਹੈ ਤਾਂ ਇਹ ਨਾ ਸੋਚੋ ਗਰੀਬ ਰਹੇਗਾ।
ਜੇ ਸੋਚ ਹੋਵੇਗੀ ਤਾਂ ਅਮੀਰ ਜ਼ਰੂਰ ਬਣੇਗਾ।
ਜਿਸ ਕੰਮ ਲਈ ਤੂੰ ਆਇਆ ਹੈ, ਪੂਰਾ ਕਰਨਾ ਤੇਰਾ ਕੰਮ।
ਕੰਮ ਕਰੇਗਾ ਤਾਂ ਦੁਨੀਆਂ ਵਿਚ ਨਾਮ ਹੋਵੇਗਾ।
ਫੇਰ ਤੈਨੂੰ ਕੋਈ ਰੋਕ ਨਾ ਪਾਵੇਗਾ।।
ਹੋਵੇਗਾ ਜ਼ਿੰਦਗੀ ਵਿੱਚ ਫੇਰ ਉਹ ਜੋ ਤੂੰ ਚਾਹੇਗਾ।
ਆਪਣੀ ਸੋਚ ਨੀਵੀਂ ਨਾ ਤੂੰ ਹੋਣ ਦੇਵੀਂ।
ਤੈਨੂੰ ਅੱਗੇ ਵਧਣ ਤੋਂ ਫਿਰ ਕੋਈ ਨਾ ਰੋਕ ਸਕੇਗਾ।
ਅਸਾਨ ਹੋ ਜਾਣਗੀਆਂ ਫਿਰ ਰਾਹਵਾਂ ਤੇਰੀਆਂ।
ਕੋਲ ਹੋਣਗੀਆਂ ਫੇਰ ਮੰਜ਼ਿਲਾਂ ਤੇਰੀਆਂ।
4.31pm 3 July 2023
Āpaṇē vichārāṁ nū tū aseem bṇā.
Kar himmat aggē vadh mazil nū pā.
Jē tainū kujh āas nahīn tān jeeūṇ vi'arath.
Pā'uṇā, tē pehilē tōṁ zi'ādā pā'uṇā jīvan dā arath.
Jinī uchī sōch hōvēgī, ōnhā hī haunsalā vadhēgā.
Haunsalē nāl mihanat vadhēgī, tē ālas ghaṭēgā.
Jē garīb hai tāṁ ih nā sōch garīb rahēgā.
Jē sōch hōvēgī tān amīr zarūra baṇēgā.
Jis kam la'ī tū āa'i'ā hai, pūrā karanā tērā kamm.
Kamm karēgā tāṁ dunī'āṁ vich naām hōvēgā.
Phēr tainū kō'ī rōk nā pāvēgā..
Hōvēgā zindagī vich phēr uh jō tū cāhēgā.
Āpaṇī sōch neevīṁ nā tū hōṇ dēveeṁ.
Tainū aggē vadhaṇ tōn phir kō'ī nā rōk sakēgā.
Asāan hō jāṇagī'āṁ phir rāhvāṁ tērī'āṁ.
Kōl hōṇagī'āṁ phēr manzilāṁ tērī'āṁ.
(English meaning)
Make your thoughts limitless.
Take courage, go ahead and reach the destination.
If you don't have any hope then life is pointless.
To get(give), and to get(give) more than before is the meaning of life.
The higher the thinking, the higher the courage.
Effort will increase with courage, and laziness will decrease.
If you are poor, don't think that you will remain poor.
If there is thinking, then surely one will become rich.
The work for which you have come, your should complete the work .
If he works, he will have a name in the world.
Then no one will stop you.
What you want will happen in life.
Do not let your thinking be low.
No one will be able to stop you from moving forward.
Then your ways will become easy.
Then the destinations will be yours.
No comments:
Post a Comment