306
ਦਿਲ ਦੇ ਵਿੱਚ ਸੀ ਗੱਲ ਪਰ ਲਬਾਂ ਤੱਕ ਉਹ ਆ ਨਾ ਪਾਈ।
ਦੂਰੀਆਂ ਇਸ ਤਰ੍ਹਾਂ ਵੱਧਦੀਆਂ ਰਹੀਆਂ, ਵੱਧਦੀ ਰਹੀ ਤਨਹਾਈ।
ਚਾਹ ਬਹੁਤ ਸੀ ਕੀ ਦੱਸ ਦਈਏ ਤੁਹਾਨੂੰ ਦਿਲ ਦਾ ਹਾਲ।
ਪਰ ਜਦੋਂ ਤੁਸੀਂ ਹੋ ਸਾਹਮਣੇ ਆਏ, ਨਜ਼ਰ ਸ਼ਰਮਾਈ।
ਆਗਾਜ਼ ਹੀ ਨਹੀਂ ਹੋਇਆ ਤਾਂ, ਅੰਜਾਮ ਕੀ ਹੋਵੇਗਾ।
ਜਦੋਂ ਵਫ਼ਾ ਨਹੀਂ ਹੋਈ ਤਾਂ, ਕਿੱਥੋਂ ਹੋਵੇਗੀ ਬੇਵਫ਼ਾਈ।
ਇਕ ਵਾਰ ਜੇ ਹੋ ਜਾਦਾਂ ਸਿਲਸਿਲਾ ਇਹ ਸ਼ੁਰੂ।
ਵੱਜਦੀ ਸੁੰਨੀ ਜਿੰਦੜੀ ਵਿੱਚ ਸ਼ਹਿਨਾਈ।।
ਪਤਝੜ ਫੇਰ ਨਾ ਰਹਿੰਦਾ ਜ਼ਿੰਦਗੀ ਵਿਚ।
ਅਸਾਂ ਵੀ ਕਹਿੰਦੇ ਜ਼ਿੰਦਗੀ ਵਿਚ ਬਹਾਰ ਆਈ।
5.44pm 3 July 2023
Dil dē vich sī gal para labān tak uh āa nā pāa'ī.
Dūrī'ān is tar'hān vadhadī'ān rahī'ān, vadhdī rahī tanahā'ī.
Chāh bahut sī kī dasa da'sī'ē tuhānū dil dā haāl.
Par jadōn tusīn hō sāhamaṇē aaē, nazar śharmā'ī.
Āgāaz hī nahīn hō'i'ā tān, anjām kī hōvēgā.
Jadōn vafā nahīn hō'ī tāṁ, kithōn hōvēgī bēvafā'ī.
Ik vāar jē hō jāndā silasilā ih śhurū.
Vajadī sunī jindaṛī vich śhehnā'ī..
Patjhad phēr nā rahidā zindagī vich.
Asi vī kahindē zindagī vich bahāra āa'ī.
(English meaning)
The matter was in the heart but it did not come to the lips.
The distances kept increasing like this, the loneliness kept increasing.
There was a lot of desire,to tell you the state of the heart.
But when you came out, I blushed.
If the beginning is not done, what will be the end?
When there is no faith, where will the faithlessness come from?
Once it is done, the process begins.
Shehnai will ringing life.
Autumn is no longer in life.
We also say that spring came in life.