Followers

Monday, 31 July 2023

2457 Punjabi ਮੁੜ ਆਇਆ ਜਾਨਣ ਨੂੰ ਤੇਰੇ ਛੱਲ ਦੇ ਲਈ (Mud aaya janan nu tere chall de lai)Came back to know about your fraud

 ਆਇਆ ਸੀ ਵਾਪਸ ਤੇਰੇ ਹਲ ਦੇ ਲਈ।

ਰੁੱਕ ਪਾਈਆ ਨਾ ਮੈਂ ਉੱਥੇ, ਇਕ ਪਲ ਦੇ ਲਈ।

ਓਦਾਂ ਤਾਂ ਮੈਂ ਚਲਾ ਗਿਆ ਸੀ ਤੇਰੇ ਘਰ ਤੋਂ।

ਪਰ ਮੁੜ ਆਇਆ ਜਾਨਣ ਨੂੰ, ਤੇਰੇ ਛੱਲ ਦੇ ਲਈ।

ਜੋ ਵੀ ਸੀ ਮੋੜ ਦਿੱਤਾ ਤੂੰ ਅੱਜ ਮੈਨੂੰ।

ਕੁਝ ਨਾ ਬਚਿਆ ਮੋੜਣ ਨੂੰ ਕੱਲ ਦੇ ਲਈ।

ਜੋੜ ਰਿਹਾ ਸੀ, ਜਿਉਣ ਨੂੰ ਜਿੰਦੜੀ ਛਲ ਬਲ ਨਾਲ।

ਜਾਣਦਾ ਨਹੀ, ਨਹੀਂ ਭਰੋਸਾ ਜਿੰਦਗੀ ਦਾ ਪਲ ਦੇ ਲਈ।

ਜੋ ਕਰੇਗਾ ਸੋ ਭਰੇਗਾ ਜਾਣਦਾ ਇਹ ਹੈ ਹਰ ਕੋਈ।

ਫੇਰ ਵੀ ਕੀ ਕੀ ਨਹੀਂ ਕਰਦਾ ਇਨਸਾਨ ਫਲ ਦੇ ਲਈ।

ਅੱਜ ਬਹਾ ਰਿਹਾ ਬਿਨ ਸੋਚੇ ਸਮਝੇ ਜਿਸਨੂੰ ਤੂੰ।

ਕੱਲ ਨੂੰ ਤਰਸੇਗਾ ਉਸ ਇਕ ਬੂੰਦ ਜਲ ਦੇ ਲਈ।

9.32am 3 July 2023

Āaa'i'ā sī vāpas tērē hal dē la'ī.

Ruk paā'ī'ā nā main uthē, ik pal dē la'ī.

Ōdāṁ tāṁ main chalā gi'ā sī tērē ghar tōṁ.

Par mud āa'i'ā jānaṇ tērē chal dē la'ī.

Jō vī sī mōd dittā tū ajj mainū.

Kujh nā bachi'ā mōdaṇa  kal dē la'ī.

Jōd rihā sī, jiee'uṇ nū jidaṛī chal bal naāl.

Jāṇadā nahī, nahīṁ bharōsā jindagī dā pal dē la'ī.

Jō karēgā sō bharēgā jāṇadā ih hai har kō'ī.

Phēr vī kī kī nahīṁ karad inasān phal dē la'ī.

Ajj bahā rihā bina sōchē samajhē jisanū tū.

Kal nū tarasēngā us ik boond jal dē la'ī.

(English meaning)

Came back to solve your problem.

I did not stop there, for a moment.

That's how I left your house.

But came back to know about your fraud.

Whatever it was, you returned it to me today.

Nothing left to turn over for tomorrow.

He was adding, to live with a force.

Not knowing,that their is no trusting of moment in life.

Everyone knows that what he does will be fulfilled.

Still, what does a person not do for fruit?

Flowing today without thinking about future.

Tomorrow will yearn for that one drop of water.

Sunday, 30 July 2023

2456 Punjabi ਮੇਰੇ ਹੋ, ਮੇਰੇ ਬਣ ਕੇ ਰਵੋ ਨਾ (Mere ho mere ban k rvo na)If you are mine, be mine

ਜੇ ਮੇਰੇ ਹੋ, ਮੇਰੇ ਹੀ ਬਣ ਕੇ  ਰਵੋ ਨਾ।

ਜਿੱਥੇ ਮੈਂ ਹਾਂ ਚੱਲਿਆ, ਓਸੇ ਪਥ ਚਲੋ ਨਾ।

ਸਹਾਂਗੇ ਹਰ ਇੱਕ ਦੁੱਖ ਅਸਾਂ ਦੋਵੇਂ ਮਿਲਕੇ।

ਕਿਹੋ ਇਕ ਵਾਰ ਤਾਂ ਇਹ ਕਿਹੋ ਨਾ।

ਮਿਟਾਵਾਂਗਾ ਸਭ ਦੁੱਖ ਸਦਾਦੇ ਲਈ ਮੈਂ।

ਤੁਸੀਂ ਹਮਸਫਰ ਮੇਰਾ, ਆਵੋ ਬਣੋ ਨਾ।

ਜਦੋਂ ਵੀ ਸਤਾਉਂਦਾ ਏ ਕੋਈ ਤੁਹਾਨੂੰ।

ਮੇਰੇ ਨਾਲ ਗ਼ਮ ਆਪਣਾ ਸਾਂਝਾ ਕਰੋ ਨਾ।

ਭੁੱਲ ਜਾਣਗੇ ਗ਼ਮ, ਸਾਰੇ ਦਿਲਾਂ ਦੇ।

ਮੈਂ ਕਹਿੰਦਾ ਹਾਂ ਇਕ ਵਾਰ ਮੇਰੀ ਬਣੋ ਨਾ।

9.26am 3 July 2023

Jē mērē hō, mērī hī baṇ kē  ravō nā.

Jithē main hāṁ chali'ā, ōsē path chalō nā.

Sahāṅgē har ik dukh asān dōvēṁ milkē.

Kahō ik vār tāṁ ih kihō nā.

Miṭāvāṅgā sab dukh sadādē la'ī main.

Tusīn hamsaphar mērā, āavō baṇō nā.

Jadōṁ vī satāundā ē kō'ī tuhānū.

Mērē naāl ġam apanā sān̄jhā karō nā.

Bhul jāangē ġam, sārē dilān dē.

Main kahindā hān ik vār mērī baṇō nā.

(English meaning)

If you are mine, be mine.

Follow where I have walked.

We will bear each and every sorrow together.

Say it once, say it.

I will erase all the pain forever.

You are my companion, come.

Whenever someone persecutes you.

Share your grief with me.

The sorrows of all hearts will be forgotten.

I say, be mine for once.

Saturday, 29 July 2023

2455 Punjabi ਕਿਉਂ ਰੁੱਸੇ ਓ, ਦਸੋ ਜ਼ਰਾ (Kyon Russe o dasso jara)Why are you angry with me, tell me

ਕਿਉਂ  ਰੁੱਸੇ ਓ ਤੁਸੀਂ ਮੈਥੋਂ, ਦਸੋ ਜ਼ਰਾ।

ਐਵੇਂ ਨਾ ਰੁੱਸੋ, ਹਾਲ ਦਿਲ ਦਾ ਦੱਸੋ ਜਰਾ।

ਖਿੜਿਆ ਚਿਹਰਾ ਲਗਦਾ ਏ ਫੁੱਲ ਵਾਂਗੂੰ।

ਕਿਉਂ ਛਾਈ ਇਸਤੇ ਖ਼ਿਜ਼ਾਂ ਦੱਸੋ ਜਰਾ।

ਬਲਖਾਉਂਦੇ ਰਹਿੰਦੇ ਓ ਤੁਸੀਂ ਖੁਸ਼ੀ ਨਾਲ ਹਰ ਵੇਲੇ।

ਅੱਜ ਕਿਉਂ ਬੁੱਝਿਆ ਚਿਹਰਾ ਦੱਸੋ ਜਰਾ।

ਗਮ ਛੱਡ ਕੇ, ਹਾਸੀਆਂ ਨੂੰ  ਕੋਲ ਰੱਖੋ ਆਪਣੇ।

ਜੇ ਫੇਰ ਨਾ ਆਵੇ ਬਹਾਰ, ਤਾਂ ਮੈਨੂੰ ਦੱਸੋ ਜ਼ਰਾ।

ਜ਼ਿੰਦਗੀ ਦੇ ਹਰ ਮੋੜ ਤੇ ਦਿੱਸਣਗੇ ਰੰਗ ਕਈ।

ਚੁਣੋ ਖੁਸ਼ੀ ਦੇ ਰੰਗ, ਜੇ ਨਾ ਮਿਲਣ ਤਾਂ ਮੈਨੂੰ ਦੱਸੋ ਜਰਾ।

9.19am 3July 2023

Kyon  russē ō tusīṁ maithōṁ, dasō zarā.

Aivēṁ nā russō, haāl dil dā dassō jarā.

Khidi'ā chearā lagadā ē phul vāṅgū.

Kyon chhā'ī is tē ḵẖizāṁ dasō jarā.

Balakhā'undē rahidē ō tusīṁ khuśī nāal hara vēlē.

Ajj kyi'uṁ bujhi'ā chehrā dasō jarā.

Gam chaḍ kē, hasi'ān nū  kōl rakhō āpaṇē.

Jē phēr nā āavē bahār, tāṁ mainū dasō zarā.

Zindagī dē har mōd tē disaṇgē rang ka'ī.

Chuṇō khuśī dē rang, jē nā milaṇ tāṁ mainū dasō jarā.

(English meaning)

Why are you angry with me, tell me.

Don't get angry like that, just tell me what's in your heart.

A blooming face looks like a flower.

Please tell me the reasons for this.

Keep on burning oh, you with joy all the time.

Please tell me why you have a dull face today.

Leave the sadness, keep the laughter with you.

If spring does not come again, then tell me.

Many colors will be seen at every turn of life.

Choose happy colors, if not found please let me know.

Friday, 28 July 2023

K3 2454 Punjabi ਸੋਚ ਜੋ ਵੀ ਹੋਇਆ ਚੰਗਾ ਹੋਇਆ (Soch jo ve hoyeya changa hoia)Think whatever happened is good.

 ਨਾ ਸੋਚੀ ਪੈ ਏ ਇਨਸਾਨ,

  ਤੇਰੇ ਨਾਲ ਕੀ ਕੀ ਹੋਇਆ।

ਸੋਚ ਜੋ ਵੀ ਹੋਇਆ ਚੰਗਾ ਹੋਇਆ ।

ਤੈਨੂੰ ਨਹੀਂ ਪਤਾ ਕਿਦੇ ਵਿਚ ਤੇਰਾ ਭਲਾ ।

ਉੱਪਰ ਵਾਲੇ ਨੇ ਤੇਰਾ ਹਿਸਾਬ ਰੱਖਿਆ ਹੋਇਆ।

ਤੂੰ ਕਿਉਂ ਚਿੰਤਾ ਕਰੀ ਜਾਂਦਾ ਏ ਆਪਣੇ ਕੰਮਾਂ ਦੀ।

ਕਰਮਾਂ ਦਾ ਫਲ ਪਹਿਲੇ ਤੋਂ ਹੀ ਲਿਖਿਆ ਹੋਇਆ।

ਜਿਹੜਾ ਜੋ ਵੀ ਕਰਦਾ ਉਹੀ ਭਰਦਾ।

ਏ ਇਨਸਾਨ ਤੂੰ ਕਿਸ ਗੱਲੋਂ ਪ੍ਰੇਸ਼ਾਨ ਹੋਇਆ ।

ਤੂੰ ਕੰਮ ਆਪਣਾ ਕਰੀ ਚੱਲ।

ਸੋਚ ਜੋ ਵੀ ਹੋਇਆ ਚੰਗਾ ਹੋਇਆ।

ਕਰਮ ਦਾ ਫਲ ਤਾਂ ਮਿਲ ਹੀ ਜਾਣਾ ।

ਕਿਉਂਕਿ ਉਹ ਪਹਿਲਾਂ ਤੋਂ ਹੀ ਹੈ ਲਿਖਿਆ ਹੋਇਆ।

9.02am 3 July 2023

Nā sōchī pai ē inasān,  tērē nāl kī hō'i'ā.

Sōcha jō vī hō'i'ā changā hō'i'ā.

Tainū nahīṁ patā kidē vich tērā bhalā.

Upar vālē nē tērā hisāb rakhi'ā hō'i'ā.

Tū kyi'uṁ chintā karī jāndā ē āpaṇē kamāṁ dī.

Karaman de phal pahilē tōn hī likhi'ā hō'i'ā.

Jihaṛā jō vī karadā uhī bharadā.

Ē inasān tū kis galōṁ prēśhān hō'i'ā.

Tū kamm āpaṇā karī chal.

Sōcha jō vī hō'i'ā changā hō'i'ā.

Karam dā phal tāṁ mil hī jāṇā.

Kyi'uṅki uh pahilāṁ tōṁ hī hai likhi'ā hō'i'ā.

(English meaning)

Don't think, man, what happened to you.

Think whatever happened is good.

You do not know your good in anyone.

The one above has kept an account of you.

Why are you worried about your work?

The fruits of karma are written from the beginning.

He who fills whatever he does.

Man, why are you disturbed?

Go do your work.

Think whatever happened is good.

Karma will get its fruits.

Thursday, 27 July 2023

K3 2453 Punjabi ਪਰਤ ਆ ਪਰਦੇਸੀਆ (Parat aa pardesia)Return to your country

 2196 Punjabi ਪਰਤ ਆ ਪਰਦੇਸੀਆ (Parat aa pardesia)Return to your country

 ਪਰਤ ਆ  ਪਰਦੇਸੀਆ।

ਤੇਰੀ ਰੂਹ ਤਾਂ ਤੇਰੇ ਦੇਸ਼।

ਕਿਉਂ  ਪਰਦੇਸਾਂ ਬੈਠੀ ਨੋਟ ਕਮਾਵੇ।

ਕੀ ਨਹੀਂ ਮਿਲਦਾ ਤੈਨੂੰ ਆਪਣੇ ਦੇਸ਼।

ਪਰਦੇਸਾਂ ਬੈਠਾ ਤੜਫੀ਼ ਜਾਂਦਾ।

ਦੇਸ਼ ਵਚ ਸਭ ਨੂੰ ਯਾਦ ਤੂੰ ਆਉਂਦਾ।

ਹੁਣ ਵੀ ਸਮਝ ਗੱਲ ਪਰਦੇਸੀਆ।

ਉਹ ਗੱਲ ਕਿਤੇ ਨੀ ਜਿਹੜੀ ਆਪਣੇ ਦੇਸ਼ ।

10.00 am 1 July 2023

Parat āa  pardēsī'ā.

Tērī rūh tāṁ tērē dēśh.

Kyon'  pardēs baiṭhī nōṭe kamāvē.

Kī nahīn miladā tainū āpaṇē dēśh.

Paradēsān baiṭh taṛaphị̄ jāndā.

Dēśh vich sabh nū yāad tū āa'undā.

Huṇ vī samajh gal paradēsī'ā.

Uh gal kitē nī jihaṛī āpaṇē dēśh.

(English meaning)

Return to foreign country

Your soul is in your country.

Why earn notes while sitting abroad?

Don't you get it in your own country?

You are tormented by sitting abroad.

Everyone in the country remembers you.

Even now the understand.

There is no such thing which is not in your own country.

Wednesday, 26 July 2023

2452 Punjabi ਬਹੁਤ ਪਹਿਲਾਂ ਪਤਾ ਲੱਗ ਗਿਆ ਸੀ (Bahut pehlan pata lag gia si)It was known long ago

 ਇਹ ਜਿਹੜੀ ਤੇਰੀ ਅਦਾ ਏ ਨਾ,

ਸ਼ਰਮਾ ਕੇ ਨਜ਼ਰਾਂ ਨੂੰ ਝੁਕਾ ਦੇਣਾ ।

ਬਹੁਤ ਬਿਜਲੀਆਂ ਗਿਰਾਉਂਦਾ ਹੈ,

ਤੇਰੇ ਹੁਸਨ ਓ ਅਦਾ ਦਾ ਬਲਖਾ ਦੇਣਾ।


ਬਹੁਤ ਪਹਿਲਾਂ ਪਤਾ ਲੱਗ ਗਿਆ ਸੀ ,

ਤੇਰੀਆਂ ਅਦਾਵਾਂ ਤੇ ਜਫਾਵਾਂ ਦਾ।

ਮਰ ਹੀ ਜਾਂਦਾ ਤੇਰੀ ਬੇਵਫਾਈ ਤੇ ,

ਜੇ ਨਾ ਪਤਾ ਹੁੰਦਾ ਤੇਰੀ ਆਦਤ ਹੈ ਦਗਾ ਦੇਣਾ।


ਕੋਈ ਰਾਹ ਜਿੰਦਗੀ ਦੀ ਔਖੀ ਨਹੀਂ ਲੱਗਦੀ,

 ਜਦੋਂ ਦਾ ਤੂੰ ਮੇਰਾ ਸਾਥ ਛੱਡਿਆ ਹੈ।

ਮਜ਼ਾ ਆ ਰਿਹਾ ਏ,  ਜ਼ਿੰਦਗੀ ਨੂੰ,

ਮੈਨੂੰ ਹਰ ਰਸਤੇ ਤੇ ਤਸੀਹੇ ਦੇਣਾ।


ਇਨ੍ਹਾਂ ਮੁਸ਼ਕਿਲਾਂ ਨੇ ਹੀ ਮੈਨੂੰ,

ਪਹੁੰਚਾਇਆ ਇਸ ਮੁਕਾਮ ਤੇ।

ਹੁਣ ਹੋ ਗਿਆ ਬਹੁਤ ਹੀ ਸੌਖਾ,

ਤੈਨੂੰ ਦਿਲ ਤੋਂ ਭੁਲਾ ਦੇਣਾ।


ਤੇਰੇ ਨਾਲ ਮਿਲ ਕੇ, ਤੇ ਵਿਛੜਕੇ,

ਸਿੱਖਿਆ ਜ਼ਿੰਦਗੀ ਦਾ ਸਬਕ।

ਇਕ ਵਾਰੀ ਤੈਨੂੰ ਫੇਰ ਮਿਲਕੇ,

ਚਾਹੁੰਦਾ ਹਾਂ ਤੈਨੂੰ, ਸ਼ੁਕਰੀਆ ਕਹਿਣਾ।

,9.05am 1July 2023

Ih jihaṛī tērī adā ē nā,

Sharmā kē nazarāṁ jhukā dēṇā.

Bahut bijalī'āṁ girā'undā hai,

Terē husan ō adā dā balakh dēṇā.


Bahut pahilān patā lag gi'ā sī,

Tērī'āṁ adāvāṁ tē japhāvāṁ dā.

Mar hī jādāṁ tērī bēvaphā'ī tē,

Jē nā patā hundā tērī ādat hai dagā dēṇā.


Kō'ī rāh jindagī dī aukhī nahī lagadī,

 Jadōṁ dā tū mērā sāth chaḍi'ā hai.

Mazā āa rihā ē, ē'aun zindagī nū,

Mainū har rasatē tē tasīhā dēṇā.


Inhāṁ muśakilāṁ nē hī mainū,

Pahunchā'i'ā is mukām tē.

Huṇ hō gi'ā bahut hī saukhā,

Tainū dil tōṁ bhul dēṇā.


Tērē nāl mil kē, tē vichad kē,

Sikhi'ā zindagī dā sabak.

Ik vārī tainū phēr milkē,

Chāhundā hāṁ tainū, śukarī'ā kahiṇā.

(English meaning)

This is not your duty.

Shy looking down

Discharges a lot of electricity,

Giving the Balkha of your Husan O Ada.


It was known long ago,

Of your deeds and sacrifices.

I will die for your infidelity,

If you didn't know, your habit is to betray.


No path of life seems difficult,

 When you left me

Having fun, how about life,

Tormenting me every step of the way.


These difficulties only made me,

Brought to this point.

Now it's very easy,

to forget you from the heart


Together with you, and apart,

Education is a life lesson.

Once we meet you again,

I want to say thank you.

Tuesday, 25 July 2023

2451 Punjabi ਖੁਦ ਨਾਲ ਦੋਸਤੀ ਦਾ ਮਜ਼ਾ ਲੈ ਰਹੇ ਹਾਂ (Khud nāal dōstī dā mazā lai rahē hān)Enjoying friendship with myself)

 2206

ਗੈਰਾਂ ਨਾਲ ਦੋਸਤੀ ਕਰਕੇ ਗਮ ਹੀ ਗਮ ਮਿਲਿਆ

ਹੁਣ ਖੁਦ ਨਾਲ ਦੋਸਤੀ ਦਾ ਮਜ਼ਾ ਲੈ ਰਿਹਾ ਹਾਂ।

ਸੂਰਜ ਦੀ ਰੌਸ਼ਨੀ ਚ ਭੀੜ ਹੀ ਭੀੜ ਨਜ਼ਰ ਆਈ।

ਹੁਣ ਜੁਗਨੂੰ ਦੀ ਰੌਸ਼ਨੀ ਦਾ ਮਜ਼ਾ ਲੈ ਰਿਹਾ ਹਾਂ।

ਜਿਸ ਦਿਨ ਮੌਤ ਆਈ ਤੇ ਗੁਜ਼ਰ ਗਈ ਸਾਹਮਨੇ ਤੋਂ।

ਉਸ ਦਿਨ ਤੋਂ ਜ਼ਿੰਦਗੀ ਦਾ ਮਜ਼ਾ ਲੈ ਰਿਹਾ ਹਾਂ।

ਸਾਗਰ ਦੀਆਂ ਲਹਿਰਾਂ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀਆਂ।

ਨਦੀ ਕੋਲ ਹੈ ਤਾਂ, ਨਦੀ ਦਾ ਮਜ਼ਾ ਲੈ ਰਿਹਾ ਹਾਂ।

ਬਹੁਤ ਬਹਾਇ ਅਥਰੂ ਯਾਦ ਵਿੱਚ ਓਸਦੀ।

ਬੈਠ ਕੇ ਹੁਣ ਹਾਸਿਆਂ ਦਾ ਮਜ਼ਾ ਲੈ ਰਿਹਾ ਹਾਂ।

ਨਾਲ ਗੈਰਾਂ ਦੇ ਚੱਲੇ ਤਾਂ ਮਿਲੇ ਕੰਡੇ ਹੀ ਕੰਡੇ ।

ਹੁਣ ਨਾਲ ਆਪਣੇ ਚਲ ਕੇ ਫੁੱਲਾਂ ਦਾ ਮਜ਼ਾ ਲੈ ਰਿਹਾ ਹਾਂ।

8.42am 1 July 2023

Gairān nāal dōstī karkē gam hī gam mili'ā

Huṇ khud nāal dōstī dā mazā lai rahē hāṁ.

Sūraj dī rauśhanī ch bheed hī bheed nazar āa'ī.

Huṇ juganū dī rauśhanī dā mazā lai rihā hāṁ.

Jis dia maut ā'ī tē guzar ga'ī sāhamanē tōṁ.

Us din tōṁ zindagī dā mazā lai rihā hāṁ.

Sāgar dī'āṁ lahirāṁ har kisē nū nasīb nahīṁ hudī'āṁ.

Nadī kōl hai tāṁ ,nadī dā mazā lai rihā hāṁ.

Bahut bahāe atharū yād vich ōsadī.

Baiṭh kē huṇ hāsi'āṁ dā mazā lai rihā hāṁ.

Nāal gairāṁ dē chalē tāṁ milē kanḍē hī kanḍē.

Huṇ nāal āpaṇē chal kē phulāṁ dā mazā lai rihā hāṁ.

(English meaning)

Because of friendship with strangers, I got grief

Now enjoying friendship with myself.

In the sunlight, the crowd was seen only 

Now enjoying the light of Jugnu.

The day, death came and passed away.

Enjoying life since that day.

Ocean waves are not for everyone.

If there is a river, I am enjoying the river.

Weep in their memory till date .

Sitting now enjoying the laughter.

When I walk with others, I find thorns only .

Now I am enjoying the flowers on my own.

Monday, 24 July 2023

2450 Punjabi ਕਿਉਂ ਸੁੱਤਿਆਂ ਨੂੰ ਜਗਾਉਣਾ ਚਾਹੁੰਦਾ ਏ (Tū ki'uṁ suti'āṁ nū jagā'uṇā cāhundā ē.)Why do you want to wake up the sleepers

 2204

ਤੂੰ ਕਿਉਂ ਸੁੱਤਿਆਂ ਨੂੰ ਜਗਾਉਣਾ ਚਾਹੁੰਦਾ ਏ ।

ਜੋ ਬੈਠੇ ਚੁੱਪ-ਚਾਪ ਉਹਨੂੰ ਉਠਾਉਣਾ ਚਾਹੁੰਦਾ ਏ।

ਕਿਸੇ ਨੂੰ ਕੁੱਝ ਵੀ ਨਹੀਂ ਮਿਲਣਾ ਇੱਥੇ ।

ਤੂੰ ਕਿਉਂ ਖੁਸ਼ਹਾਲ ਜਮਾਨਾ ਚਾਹੁੰਦਾ ਏ।

 ਤੇਰੇ ਸੋਚਣ ਨਾਲ ਕੁਝ ਨਹੀਂ ਹੋਣਾ ।

ਤੂੰ ਕਿਉਂ ਖੁਦ ਨੂੰ ਦੁਖਾਉਣਾ ਚਾਹੁੰਦਾ ਏ ।

ਚੱਲਣ ਦੇ ਦੁਨੀਆਂ ਜਿੱਦਾਂ ਚੱਲ ਰਹੀ ਹੈ ।

ਤੂੰ ਕਿਉਂ ਕੁਝ ਹੋਰ ਜ਼ਮਾਨਾ ਚਾਹੁੰਦਾ ਹੈ ।

ਰਹਿਣ ਦੇ ਲੋਕਾਂ ਨੂੰ ਆਪਣੇ ਹੀ ਢੰਗ ਨਾਲ ਮਸਤ ।

ਤੂੰ ਕਿਉਂ ਬਦਲਾਵ ਲਿਆਉਣਾ ਚਾਹੁੰਦਾ ਹੈ

8.33am 1 July 2023

Tū ki'uṁ suti'āṁ nū jagā'uṇā cāhundā ē.

Jō baiṭhē chup-chāp uhnanū uṭhā'uṇā cāhundā ē.

Kisē nū kujh vī nahīṁ milṇā ithē.

Tū ki'uṁ khuśhāl jamānā cāhundā ē.

 Tērē sōchaṇ naāl kujh nahīṁ hōṇā.

Tū ki'uṁ khud nū dukhā'uṇā cāhundā ē.

Chalann dē dunī'āṁ jidān chala rahī hai.

Tū ki'uṁ kujh hōr zamānā cāhundā hai.

Rahiṇ dē lōkāṁ nū āpaṇē hī ḍhang nsāl masat.

Tū ki'uṁ badalāv li'ā'uṇā cāhundā hai.

(English meaning)

Why do you want to wake up the sleepers?

Why you wants to wake up those who are sitting quietly.

No one gets anything here.

Why do you want a happy age?

 Nothing will happen with your thinking.

Why do you want to hurt yourself?

Why do you want to the world change.

Why do you want some other era?

People are happy in their own way of living.

Why do you want to bring change?

Sunday, 23 July 2023

2449 Punjabi ਹਰ ਕੋਈ ਬੈਠਾ ਜਾਲ ਵਿਛਾ ਕੇ (Har koi baitha jaal bichha ke)Everyone laying a trap

 ਹਰ ਕੋਈ ਬੈਠਾ ਜਾਲ ਵਿਛਾ ਕੇ ।

ਚਾਲ ਕੀ ਹੈ ਕਿਸ ਦੀ ਸਮਝ ਨਾ ਆਵੇ।

ਸੋਚ ਸਮਝ ਕੇ ਜੁਗਤ ਲਗਾਂਵੀ ।

ਫਿਰ ਪਾਸਾ ਤੂੰ ਸੁੱਟ ਕੇ ਆਵੀਂ ।

ਹਰ ਕੋਈ ਹੈ ਇਕ-ਦੂਜੇ ਤੋਂ ਅੱਗੇ ।

ਕਿੱਥੇ ਤੱਕ ਕੋਈ ਪਿੱਛੇ ਨੱਸੇ।

ਇਸ ਦੁਨੀਆਂ ਦੇ ਖੇਲ ਨਿਰਾਲੇ ।

ਨਹੀਂ ਕਿਸੇ ਦੇ ਦੇਖੇ ਭਾਲੇ।

ਰੋਜ਼ ਕੋਈ ਨਵੀਂ ਚਾਲ ਚੱਲ ਜਾਂਦਾ ।

ਕੋਈ ਜਿੱਤਦਾ ਕੋਈ ਹਾਰ ਕੇ ਜਾਂਦਾ।

ਜੋ ਹਾਰੇ ਮਾਯੂਸ ਹੋ ਜਾਵੇ ।

ਜੋ ਜਿੱਤ ਜਾਵੇ ਜਸ਼ਨ ਮਨਾਵੇ।

ਸੁੱਖ-ਦੁੱਖ ਦਾ ਖੇਲ ਏਦਾਂ ਚੱਲਦਾ ਰਹਿੰਦਾ।

 ਜੀਵਨ ਪਲ ਪਲ ਘੱਟਦਾ ਰਹਿੰਦਾ।

8.33pm 30 June 2023

Har kō'ī baiṭhā jāal vichhā kē.

Chaāl kī hai kise dī samajh nā āavē.

Sōch samajh kē jugat lagānvīn.

Phir pāsā tū suṭt kē āveeīṁ.

Har kō'ī hai ik-dūjē tōn agē.

Kithē tak kō'ī pichē nassē.

Is dunī'āṁ dē khēl nirālē.

Nahīn kisē dē dēkhē bhālē.

Rōz kō'ī navī chaāl chal jāndā.

Kō'ī jittdā kō'ī haār kē jāndā.

Jō hāre māyoos hō jāavē.

Jō jittda jāvē jaśhan manāvē.

Sukh-dukh dā khēl ēdāṁ chaldā rahindā.

 Jīvan pal pal ghaṭtdā rahindā.

(English meaning)

Everyone laying a trap.

One does not understand what is the trick?

Think carefully and think wisely.

Then throw the dice.

Everyone is ahead of each other.

No one is anyone behind?

The game of this world is unique.

But everyone knows about this.

Every day there is a new move.

Some win, some lose.

Whoever loses will be disappointed.

Whoever wins should celebrate.

The game of happiness and sorrow continued like this.

 Life would decrease moment by moment.

Saturday, 22 July 2023

2448 ਗ਼ਜ਼ਲ Punjabi Ghazal ਮਨ ਮੇਰਾ ਦੱਸ ਤੂੰ ਅੱਜ ਦੁਖੀ ਕਿਉਂ ਹੈ? (Pi'ār dī agg ē bujh rahī kiy'uṁ hai?)Why is life at a standstill?

 2161

2122 1212 22

Qafia ee ਕਾਫੀਆ ਈ

Radeef kyon hai ਰਦੀਫ਼ ਕਿਉਂ ਹੈ?

 ਮਨ ਮੇਰਾ ਦੱਸ ਤੂੰ ਅੱਜ ਦੁਖੀ ਕਿਉਂ ਹੈ?

  ਪਿਆਰ ਦੀ ਅੱਗ ਏ ਬੁਝ ਰਹੀ ਕਿਉਂ ਹੈ?

ਹੋ ਗਏ ਦੂਰ ਸਾਲਾਂ ਪਹਿਲੇ ਜੋ।

ਅੱਜ ਮਿਲਣ ਦੀ ਅੜੀ ਜਗੀ ਕਿਉਂ ਹੈਂ?

ਜਾਣ ਵਾਲੇ ਚਲੇ ਗਏ ਜਦ ਤੋਂ।

ਜ਼ਿੰਦਗੀ ਇਕ ਜਗ੍ਹਾ ਰੁਕੀ ਕਿਉਂ ਹੈ?

ਹੋਇਆ ਖੁਸ਼ ਸੀ ਦਿਲ ਦੁਖੀ ਕਰਕੇ।

ਅੱਜ ਉਸੇ ਗੱਲ ਤੇ ਉਹ ਦੁਖੀ ਕਿਉਂ ਹੈ?

 ਹੁੰਦੇ ਖ਼ੁਸ਼ ਸੀ ਜਦੋਂ ਵੀ ਉਹ ਆਉਂਦਾ।

ਅੱਜ ਉਹਦੇ ਜਾਣ ਦੀ ਖੁਸ਼ੀ ਕਿਉਂ ਹੈ?

ਚਾਹੁੰਦੇ ਓਹ ਸੀ ਕਦੇ ਨਹੀਂ ਮਿਲਣਾ।

ਅੱਜ ਮਿਲਣ ਦੀ ਉਹਨੂੰ ਪਈ ਕਿਉਂ ਹੈ?

ਲੈ ਗਈ ਜੋ ਬਹਾ ਕੇ ਯਾਦਾਂ ਨੂੰ।

ਏਦਾਂ ਦੀ ਅੱਜ ਹਵਾ ਵਗੀ ਕਿਉਂ ਹੈ?

ਨਾਲ ਜਿਹੜਾ ਕਦੇ ਨਹੀਂ ਖੜੀਆ।

ਅੱਜ ਕਮੀ ਓਸਦੀ, ਦੱਸ ਖ਼ਲੀ ਕਿਉਂ ਹੈਂ?

8.10pm 30June 2023

Pi'ār dī agg ē bujh rahī kiy'uṁ hai?

Hō ga'ē dūr sālān pahile jō.

Ajj milaṇ dī adi jagī kyi'uṁ haiṁ?

Jāaṇ vālē chalē ga'ē jadd tōṁ.

Zindagī ik jag'hi rukī kiy'uṁ hai?

Hō'i'ā khuśh sī dil dukhī karkē.

Ajj us gall tē uh dukhī kiy'uṁ hai?

 Hundē ḵẖuśh sī jadōn vī uh ā'undā.

Ajj uhadē jāaṇ dī khuśī kyi'uṁ hai?

Cāhundē oh sī kadē nahīn milṇā.

Ajj milaṇ dī uhanū pa'ī kiy'uṁ hai?

Lai ga'ī jō bahā kē yādān nū.

Ēdāṁ dī havā ajj vagī ki'uṁ hai?

Naāl jihaṛā kadē nahīn kha'diā.

Ajj kamī das us dī ,  ḵẖalī kiy'uṁ haiṁ?

(English meaning)

Why is the fire of love going diminished?

Gone are the years ago.

Why is there a place to meet today?

The goers went since.

Why is life at a standstill?

He was happy because of his heartache.

Why is he sad about the same thing today?

 He was happy whenever he came.

Why is he happy to go today?

Wanted to never meet.

Why does he have to meet today?

Took away the memories.

Why is the wind like this?

With the one who never stood.

That deficiency is his today, why?

Friday, 21 July 2023

2447 Punjabi ਕੀ ਲਿਖਣਾ ਜ਼ਰੂਰੀ ਹੈ (Ki likhna jaroori hai) Is writing that important?.

ਕਦੇ ਸੋਚਦਾ ਹਾਂ ਕੀ ਲਿਖਣਾ ਜ਼ਰੂਰੀ ਹੈ।

ਫਿਰ ਸੋਚਦਾ ਹਾਂ ,

ਕਲਮ ਤਾਂ ਚਲਦੀ ਰਹਿਣੀ ਚਾਹੀਦੀ ਹੈ।


ਰੋਜ਼ ਨਵੇਂ ਨਵੇਂ ਤਜਰਬੇ ਹੁੰਦੇ ਹਨ।

ਹਾਂ, ਉਨ੍ਹਾਂ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ।


ਕੁਝ ਖਟੀਆਂ ਕੁਝ ਮਿੱਠੀਆਂ ਗੱਲਾਂ ਹੁੰਦਿਆਂ ਸਾਰਿਆਂ ਨਾਲ ।

ਲਿਖਣਾ ਚਾਹੀਦਾ ਉਹ ਸਭ ਬੈਠ ਕਲਮ ਦੇ ਨਾਲ।


ਕਦੀ ਮਨ ਭਾਰੀ ਹੋ ਜਾਵੇ ਕਿਸੇ ਗੱਲ ਤੇ ਤਾਂ ।

ਉਨ੍ਹਾਂ ਨੂੰ ਦੇਕੇ ਰੂਪ ਸ਼ਬਦਾਂ ਵਿੱਚ ਉਤਾਰ।


ਲਿਖ ਲੈਂਦਾ ਹਾਂ ਦਿਲ ਦੀਆਂ ਗੱਲਾਂ ਮਨ ਹਲਕਾ ਕਰ ਲੈਂਦਾ ਹਾਂ।

ਸਾਂਝ ਸਵੇਰੇ ਜੋ ਵੀ ਘੱਟਦਾ, ਕਲਮ ਦੇ ਜ਼ਰੀਏ ਲਿਖ ਦਿੰਦਾ ਹਾਂ।

6.41pm 30 June 2023

Kadē sōchadā ਹਨ ki likhaṇā zarūrī hai.

Phir sōcadā hān,

kalam tāṁ chaladī rehiṇī chāhīdī hai.


Rōz navēn navēn tajarabē hundē hann.

Hān, unhāṁ tōn sikhaṇā bahut zarūrī hai.


Kujh khaṭṭī kujh miṭhī'āṁ galān hundi'āṁ sāri'āṁ naāl.

Likhaṇā chāhīdā uh sabh baiṭh kalam dē nāal.


Kadī man bhārī hō jāavē kisē gal tē tāṁ.

Unhāṁ nū dēkē roop śhabadāṁ vich utaār.


Likh laindā hān dil dī'ān gallān

 Mann halakā kara laindā hān.

Sān̄jh savērē jō vī ghaṭdā, 

kalam dē zarī'ē likh dindā hāṁ.

(English meaning)

Sometimes I think is writing that important.

then think

The pen should keep moving.


Every day there are new experiences.

Yes, it is very important to learn from them.


Some sour some sweet things happen with everyone.

All that should be written sitting down with a pen.


Sometimes the mind becomes heavy on something.

Put them into words.


I write down the things of my heart, I lighten my mind.

Every day, whatever comes down in life  I write with the help of a pen.

Thursday, 20 July 2023

2446 Punjabi ਔਰਤ ਤੇਰੀ ਇਹੀ ਕਹਾਣੀ (Aurat Teri ehi kahani) This is alll women's story

ਘਰ ਹੋਵੇ ਤਾਂ ,ਘਰ ਸੰਭਾਲੇ ।

ਲਾਵੇ ਰੋਟੀਆਂ ਉਤਾਰੇ ਜਾਲੇ ।


ਆਫਿਸ ਹੋਵੇ ਤਾਂ, ਕੰਮ ਆਫਿਸ ਦਾ।

ਬਾਜ਼ਾਰ ਦੇ ਕੰਮ ਆਪਣਾ ਜੋਰ ਵਿਖਾਉਂਦੇ।


ਮਿਲਣਾ-ਜੁਲਣਾ ਰਿਸ਼ਤੇਦਾਰੀ ।

ਸਾਰਾ ਦਿਨ ਮੱਤ ਜਾਂਦੀ ਹੈ ਮਾਰੀ ।


ਏਧਰ ਜਾਂਦੇ, ਓਦਰ ਜਾਂਦੇ ।

ਯਾਰੀ ਦੋਸਤੀ ਵੀ ਨਿਭਾਉਂਦੇ।


ਕੀ ਕੀ ਕੋਈ ਕੰਮ ਕਰੇ ।

ਕਾਸੇ ਦੀ ਨਾ ਫੁਰਸਤ ਮਿਲੇ ।


ਜਦ ਵੇਖੋ ਤਦ ਕੰਮ ਚ ਰੁੱਝੀ ।

ਪਰ ਉਹ ਕਹਿੰਦੇ, ਕੁਝ ਨਹੀਂ ਕਰਦੀ।

7.33pm 30 June 2023

Ghar hōvē tāṁ,ghar sabhālē.

Lāavē rōṭī'āṁ utāarē jāalē.


Office hōvē tāṁ, kamm office dā.

Bāzār dē kamm āpaṇā jōr vikhā'undē.


Milaṇā-julaṇā riśatēdārī.

Sārā din matt jāndī hai mārī.


Ēdhar jāndē, ōdhar jāndē.

Yārī dōsatī vī nibhā'undē.


Kī kī kō'ī kamm karē.

Kaāsē dī nā phurasat milē.


Jadon vēkhō tadd kam ch rujhē.

Par oh kahindē, kujh nahīṁ karadeē.

(English meaning)

If you have a house, take care of the house.

Let the bread be taken down.


If there is an office, the work of the office.

Market activities show their strength.


Similar relationship

The whole day great chores 


Going here, going there.

Meeting with friends too.


How much work one can do?

There is no time for self.


When you see them busy in work.

Then why say, they do nothing.

Wednesday, 19 July 2023

2445 Punjabi ਕਦੇ ਕਦੇ ਗਲਤ ਗੱਡੀ ਵੀ ਸਹੀ ਜਗ੍ਹਾ ਤੇ ਪਹੁੰਚਾ ਦਿੰਦੀ ਹੈ ( kade kade galat gaḍdī vo sahi jageh to le jaandi hai)Sometimes the wrong vehicle also delivers to the right place.

 2146

ਹਰ ਵੇਲੇ ਸਹੀ ਸੋਚਣਾ ਹੀ ਕੰਮ ਨਹੀਂ ਆਉਂਦਾ ।

ਕਦੇ ਕਦੇ ਗਲਤ ਗੱਡੀ ਵੀ ਸਹੀ ਜਗ੍ਹਾ ਤੇ ਪਹੁੰਚਾ ਦਿੰਦੀ ਹੈ ।

ਜ਼ਰੂਰੀ ਨਹੀਂ ਜਿਹੜਾ ਅਸਾਂ ਸੋਚੀਏ ਉਹ ਹੀ ਸਹੀ ਹੋਵੇ।

ਕਦੇ ਕਦੇ ਉਹ ਆਪਣੇ ਆਪ ਹੀ ਹੋ ਜਾਂਦਾ ਹੈ ਜਿਹੜਾ ਸਹੀ ਹੁੰਦਾ ਹੈ।


ਜੋ ਸਾਡੇ ਮਨ ਦਾ ਹੁੰਦਾ ਹੈ ਉਹੀ ਸਾਨੂੰ ਸਹੀ ਲੱਗਦਾ ਹੈ ।

ਪਰ ਹੁੰਦਾ ਉਹੀ ਹੈ ਜਿਹੜਾ ਸਹੀ ਹੁੰਦਾ ਹੈ।


ਇਸ ਲਈ ਉੱਪਰ ਵਾਲੇ ਤੇ ਹਮੇਸ਼ਾਂ ਰੱਖ ਭਰੋਸਾ ।

ਮਨ ਦਾ ਹੋ ਜਾਵੇ ਤਾਂ ਚੰਗਾ ਨਾ ਹੋਵੇ ਤਾਂ ਹੋਰ ਵੀ ਚੰਗਾ।

 ਕਿਉਂਕਿ

ਉਹ ਜੋ ਵੀ ਕਰਦਾ ਹੈ ਉਹੀ ਸਹੀ ਹੁੰਦਾ ਹੈ।

7.26pm 30 June 2023

Har vēlē sahī sōchanā hi kamm nahīn ā'undā.

Kade kade galat gaḍdī vī sahī jag'hā tē pahuncha dindī hai.

Zarūrī nahīṁ jihaṛā asān sōchī'ē oh hī sahī hōvē.

Kadē kadē uh āpaṇē āap hī hō jāndā hai jihaṛā sahī hundā hai.


Jō sāaḍē mann dā hundā hai ohī sānū sahī lagadā hai.

Par hudā ohī hai jehaṛā sahī hundā hai.


Iss la'ī upar vālē tē hamēśhāṁ rakh bharōsā.

Mann dā hō jāavē tān changā, nā hōvē tāṁ hōr vī changā.

 Kyonki

Uh jō vī karadā hai ohī sahī hundā hai.

(English meaning)

Thinking right all the time doesn't help.

Sometimes the wrong vehicle also delivers to the right place.

It is not necessary that what we think is right.

Sometimes he is the one who is right.


What is in our mind is what we think is right.

But always happens is what is right.


So always trust the above.

If it happens to the mind, it is better if it is not.

 Because

Whatever he does is right.

Tuesday, 18 July 2023

2444 Punjabi ਇੱਥੇ ਹਲਕੀ ਗੱਲ ਚੱਲਣੀ ਨਹੀਂ (Ithhe halki gal chalni nahin)There is no loose talk here

 2331

ਜੋ ਤੁਹਾਡੀ ਕਿਸਮਤ ਵਿੱਚ ਨਹੀਂ ।

ਉਹ ਤੁਹਾਨੂੰ ਮਿਲਣਾ ਨਹੀਂ ।

ਜੋ ਕਿਸਮਤ ਵਿੱਚ ਲਿਖਿਆ ਹੈ ।

ਉਹ ਕਦੇ ਟਲਣਾ ਨਹੀਂ ।


ਸਾਹਮਣੇ ਵੱਡਿਆਂ ਦੇ ਧਿਆਨ ਨਾਲ ਬੋਲੋ।

ਇੱਥੇ ਹਲਕੀ ਗੱਲ ਚੱਲਣੀ ਨਹੀਂ ।

ਪਿਆਰ ਜ਼ਿੰਦਗੀ ਦੀ ਅਜਿਹੀ ਦਵਾਈ ਹੈ, ਕਿ

ਦੋਸਤੀ ਦੇ ਅੱਗੇ ਦੁਸ਼ਮਣੀ ਫਲਣੀ ਨਹੀਂ  ।


ਫੁੱਲ ਖਿੜਾਓਗੇ ਜੋ ਖੁਸ਼ੀ ਦੇ ਏਥੇ।

ਗ਼ਮ ਦੀ ਹਵਾ ਇੱਥੇ ਫੇਰ ਵਗਣੀ ਨਹੀਂ।

ਹੱਸ ਕੇ ਜੀ ਜਿਹੜੀ ਜ਼ਿੰਦਗੀ ਮਿਲੀ ਹੈ।

ਇਹ ਇਨਸਾਨੀ ਜੀਸਤ ਬਾਰ ਫੇਰ ਮਿਲਣੀ ਨਹੀਂ ।

5.48pm 29 June 2023

Jō tuhāḍī kisamat vich nahīn.

Uh tuhānū milṇā nahīṁ.

Jō kisamat vich likhi'ā hai.

Uh kadē ṭālaṇā nahīn.


Sāhamaṇē vadḍi'ān dē dhi'āan nāl bōlō.

Ithē halakī gall chalaṇī nahīn..

Pi'ār zindagī dī ajihī davā'ī hai, ki

dōsatī dē aggē duśamaṇī phallaṇī nahīṁ  .


Phulā khiḍā'ōgē jō khuśhī dē ēthē.

Ġam dī havā ithē phēr vagaṇī nahīṁ.

Hass kē jī, jihadi zindagī milī hai

ih inasānī jīvan bār bār milṇā nahīṁ.

(English meaning)

Which is not in your destiny.

You will not get that.

Which is written in destiny.

You will get that.


Speak carefully in front of the elders.

There is no light talk here.

Love is such a medicine of life, that

Enmity does not flourish before friendship.


If flowers of happiness bloom here.

The wind of grief will not blow here .

Laugh at the life you have got

This human life is not to meet again and again.

Monday, 17 July 2023

2443 Punjabi ਬੀਤ ਗਏ ਨੇ ਜ਼ਿੰਦਗੀ ਦੇ ਸਾਲ (Beet gae ne zindgi de saal)Years of life passed

 1044

ਬੀਤ ਗਏ ਨੇ  ਜ਼ਿੰਦਗੀ ਦੇ ਸਾਲ ਏਦਾਂ

ਪੰਖ ਫੈਲਾ ਕੇ ਉੱਡ ਜਾਂਦਾ ਹੈ ਪੰਛੀ ਜਿੱਦਾਂ

ਬਹੁਤ ਵਧੀਆ ਉਂਝ ਤਾਂ ਨਿਕਲਿਆ ਮੇਰਾ ਹਰ ਦਿਨ

ਪਰ ਫੇਰ ਵੀ ਯਾਦਾਂ ਦੇ ਨੇ ਬਚਪਨ ਦੇ ਜਿਹੜੇ ਪਲ ਗਏ ਛਿਨ


ਲੋਕਾਂ ਦੇ ਦਿਲ ਚ ਜਗ੍ਹਾ ਬਨਾ  ਲੈਣ ਦਾ ਹੁਨਰ।

ਤੇ ਫੇਰ ਉਨ੍ਹਾਂ ਦੀਆਂ ਗੱਲਾਂ ਚ ਸੁਣਨਾ ਆਪਣਾ ਜਿਕਰ।

ਬਹੁਤ ਹੀ ਚੰਗਾ ਲੱਗਦਾ ਹੈ ਜਦ ਸਾਰੇ ਕਹਿੰਦੇ ਨੇ

ਕੀ ਤੁਸੀਂ ਸਾਡੇ ਦਿਲ ਚ ਰਹਿੰਦੇ ਨੇ।


ਕਿੱਥੇ ਨਸੀਬ ਹੁੰਦਾ ਹੈ ਸਬਨਾਂ ਨੂੰ ਜੋ ਮੈਨੂੰ ਨਸੀਬ ਹੈ।

ਉਪਰ ਵਾਲਾ ਲਗਦਾ ਮੈਨੂੰ ਆਪਣਾ ਹਬੀਬ ਹੈ।

ਚਾਹੁੰਦਾ ਹਾਂ ਇੰਜ ਹੀ ਰਹੇ ਸਿਰ ਤੇ ਉਹਦਾ ਹੱਥ ਸਦਾ ।

ਏਦਾਂ ਹੀ ਸਾਰਿਆਂ ਦੇ ਦਿਲ ਚ ਜਗਾ ਲਵਾਂ ਬਣਾ ।


ਸ਼ੁਕਰਾਨਾ ਕਰਨਾ ਨਾ ਮੈਂ ਭੁੱਲਾਂ ਕਦੇ ।

ਯਾਦ ਰਵੇ ਮੈਨੂੰ ਹਰ ਪਲ ਹਰ ਘੜੀ ਓਹ ਸਦਾ।

ਅਸ਼ੀਰਵਾਦ ਬਣਿਆ ਰਹੇ ਸਦਾ ਉਹਦਾ ਮੇਰੇ ਤੇ ।

ਬੀਤੇ ਜ਼ਿੰਦਗੀ ਐਸੇ ਤਰ੍ਹਾਂ ਹੱਸਦੇ-ਖੇਡਦੇ।

5.37pm 29 June 2023

Beet ga'ē nē sārī zindagī dē sāal ēdāṁ

Pankh phailā kē uḍd jāndā hai pachī jidāṁ

Bahut vadhī'ā un̄jh tāṁ nikali'ā mērā har din

Par phēr vī yādā aandē nē bacapan dē jiade pal ga'ē chhin


lōkāṁ dē dila cha jag'hā banā  laiṇ dā hunar.

Tē phēr unhāṁ dī'āṁ galāṁ suṇan āpaṇā jikar.

Bahut hī changā lagadā hai jad sārē kahidē nē

kī tusīṁ sāḍē dila cha rahidē nē.


Kithē nasīb hundā hai sabhanāṁ nū jō mainū nasīb hai.

Upar vālā lagadā mainū āpaṇā habīb hai.

Cāhnudā hān inj hī rahē sir tē uhadā hath sadā.

Ēdāṁ hī sāri'āṁ dē dil ch jagāh lavāṁ baṇā.


Śukarānā karanā nā maiṁ bhulāṁ kadē.

Yād ravē mainū har pal har ghaṛī ōh sadā.

Aśhīravād baṇi'ā rahē sadā uhadā mērē tē.

Beetē zindagī aisē tar'hāṁ hasadē-khēḍadē.

(English meaning)

Year passed like a bird spreads its wings and flies

My every day turned out to be very good

But still the memories went to the childhood yard


The ability to make a place in people's hearts.

And then listen to their words.

It feels so good when everyone says that

You live in our hearts


Where is the fate of all that I have?

The one above seems to me to be my own friend..

I want his hand on my head to remain like this forever.

In this way, I will make light in everyone's heart.


I will never forget to thank you.

Remember you every moment, every hour, oh forever.

May your blessings always be upon me.

Laughing and playing like this in the part of life.

All the years of life have passed like this

Sunday, 16 July 2023

2442 Punjabi ਛਟਪਟਾਉਂਦੀ ਜਿੰਦਗੀ ਜਿਵੇਂ ਟੁੱਟੇ ਦੰਦਾਂ ਦੇ ਵਿਚ ਜੀਭ ( Chhatpataundi Zindgi jinven tutte dandan de vich jeebh) life. Like a tongue between broken teeth.

 1049

ਛਟਪਟਾਉਂਦੀ ਏ ਜਿੰਦਗੀ ਇਂਵੇਂ ।

ਜਿਵੇਂ ਟੁੱਟੇ ਦੰਦਾਂ ਦੇ ਵਿਚ ਜੀਭ।

ਜ਼ਰਾ ਵੀ ਮਰਜ਼ੀ ਨਾਲ ਹਿੱਲਣ ਨਹੀਂ ਦਿੰਦੀ ।

ਹਿਲ ਜਾਵਣ ਤਾਂ ਦੇਂਦੀ ਹੈ ਤਕਲੀਫ਼।


ਜ਼ਰਾ ਵੀ ਹਿੱਲੋ ਤਾਂ ਜ਼ਖਮੀ ਕਰ ਦਿੰਦੀ ।

ਜਿਵੇਂ ਕੁਝ ਬੋਲਣ ਤੇ ਜ਼ਖਮ ਮਿਲਦੇ ਨੇ ।

ਦੁਨੀਆ ਦੀ ਰੀਤ ਵੀ ਕੁਝ ਅਲੱਗ ਨਹੀਂ ।

ਇਨਸਾਨ ਵੀ ਏਦਾਂ ਨੇ ਜਿਵੇਂ ਦੰਦਾਂ ਵਿਚ ਜੀਭ।


ਦੰਦ ਮੁਲਾਇਮ ਤਾਂ ਜੀਭ ਵੀ ਬੈਠੀ ਚੈਨ ਨਾਲ।

ਸਰਮਾਇਦਾਰੀ ਵਿਚ  ਜ਼ਿੰਦਗੀ ਦਾ ਏਹੀ ਹਾਲ।

ਟੁੱਟੇ ਦੰਦਾਂ ਵਿਚ ਜਿੱਦਾਂ ਦੀ ਹਾਲਤ ਜੀਭ ਦੀ।

ਉਸੇ ਤਰ੍ਹਾਂ ਦੇ ਹਾਲਾਤਾਂ ਵਿਚ ਇਹ ਜ਼ਿੰਦਗੀ ਬੀਤਦੀ।

5.01pm 29 June 2023

 


Chaṭapaṭā'undī ,e jindagī invēṁ.

Jivēṁ ṭuṭē dadāṁ dē vich jeebh.

Zarā vī marazī naāl hilaṇ nahīn dinde.

Hil jāve tāṁ dēndī hai takalīf.


Zarā vī hilō tāṁ zakhamī kar dindī.

Jivēṁ kujh bōlaṇ tē zakhama miladē nē.

Dunī'ā dī reet vī kujh alag nahīn.

Inasān vī ēdān nē jivēn dandān vich jeebh.


Danda mulā'ima tān jeebh vī baiṭhī chain  nāal

Saramā'idārī vich  zindagī dā ēhī hāal.

Ṭutṭē dadān vica jidāṁ dī hālaa jeebh dī.

Usē tar'hāṁ dē hālātān vich ih zindagī beetadī.

(English meaning)

Such is the sporadic life.

Like a tongue between broken teeth.

It does not even move willingly.

If you move, it causes pain.


If you even move, it will injure you.

Like saying something hurts.

The customs of the world are not different.

Humans are like tongues in teeth.


The teeth are smooth and the tongue is also sitting calmly.

Such is the condition of life in capitalism.

The condition of the tongue in broken teeth.

This life passes in similar cir

Saturday, 15 July 2023

2441 Punjabi ਮੁਸੀਬਤਾਂ ਤੋਂ ਤੂੰ ਹਾਰ ਨਾ (Musībatān ton haar na)Don't give up on troubles

1051

ਕਰ ਮੁਸੀਬਤਾਂ ਦਾ ਸਾਮਣਾ।

ਮੁਸੀਬਤਾਂ ਤੋਂ ਤੂੰ  ਹਾਰ ਨਾ।

ਹਰਾ ਮੁਸੀਬਤ ਨੂੰ, ਜੀ ਜਿੰਦਗੀ।

ਜੀਂਦੇ ਜੀ ਖੁਦ ਨੂੰ ਮਾਰ ਨਾ।


ਮੁਸੀਬਤਾਂ ਦਾਂ ਕੀ ਹੈ ਇਹ ਤਾਂ ।

ਜ਼ਿੰਦਗੀ ਦਾ ਸਾਰ  ਨੇ ।

ਜੀਣ ਵਾਸਤੇ ਕੁਝ ਤਾਂ ਚਾਹੀਦਾ ।

ਜ਼ਿੰਦਗੀ ਕੀ ਜਿੱਥੇ ਬਹਾਰ ਹੀ ਬਹਾਰ ਏ।


ਬਹੁਤ ਮਜ਼ਾ ਹੈ ਜਿੱਤਣ ਵਿਚ ।

ਕਰ ਹਿੰਮਤ ਮੁਸੀਬਤਾਂ ਨੂੰ ਹਰਾ ਤੂੰ ।

ਖੜਾ ਹੋ ਕੇ ਸਾਮਣਾ ਕਰ,

ਹਿੰਮਤ ਆਪਣੀ,ਦੁਨੀਆਂ ਨੂੰ ਵਿਖਾ ਤੂੰ।


ਜਿੱਤ ਜਾਏਂਗਾ ਹਰ ਬਾਜ਼ੀ ਨੂੰ ਤੂੰ ।

ਆਪਣਾ ਹੌਂਸਲਾ ਦਿਖਾ ਇਹਨਾਂ ਨੂੰ ।

ਅੱਗੇ ਵਧ ਝੰਡਾ ਫਹਰਾ,

ਮੁਸੀਬਤਾਂ ਨੂੰ ਕੱਟ ਕੇ ਸਕੂਨ ਪਾ।

4.49pm 29 June 2023

Kar musībatāṁ dā sāmaṇā.

Musībatān tōn tū  haār nā.

Hrā musībata nū, jī jidagī.

Jīnde jī khud nū maār nā.


Musībatān dā kī hai ih tāṁ.

Zindagī dā saār nē.

Jeen vāstē kujh tān cāhīdā.

Zindagī kī jithē bahāran hī bahāra ē.


Bahut mjā hai jitaṇ vich.

Kar himata musībatāṁ nū hrā tū.

Khda hō kē sāmaṇā kar,

himmat āpaṇī,dunī'ā nū vikhā tū.


Jit jā'ēṅgā har bāzī tū.

Āpaṇā haunsalā dikhā ihanāṁ nū.

Aggē vadh jhnaḍā phehrā,

Musībatāṁ nū kaṭt kē sakoon pā.

(English meaning)

Face the difficulties.

Don't give up on troubles.

Defeat the troubles, wn the life.

Don't kill yourself while you're alive.


What are these troubles?

The essence of life

Something is needed to live.

What is life where spring is spring?


It is a lot of fun to win.

Be brave and overcome the difficulties.

Stand up and face

Show your courage to the world.



You will win every bet.

Show them your courage.

Go ahead and raise the flag,

Cut off troubles and find peace.

Friday, 14 July 2023

2440 Punjabi ਝੁੰਮਦੀ ਹੈ ਜੱਦ ਹਵਾ ( Jhūmadī hai jad havā)When the wind blows

 

ਝੁੰਮਦੀ ਹੈ ਜੱਦ ਹਵਾ।

 ਹੋ ਜਾਂਦਾ ਏ ਮਨ ਬਾਓਰਾ।

ਪੀ ਨੂੰ ਇਸ ਗੱਲ ਦਾ।

ਏ ਹਵਾ ਤੁ ਦੇ ਪਤਾ।

ਝੁੰਮਦੀ ਹੈ ਜਦ ਹਵਾ ।

ਧੜਕਣ ਲਗਦਾ ਦਿਲ ਮੇਰਾ ।

ਕਿਵੇਂ ਸੰਭਾਲਾਂ ਧੜਕਣ ਨੂੰ ।

ਦਿਲ ਨੂੰ ਮੇਰੇ, ਦੱਸ ਜਰਾ।


ਖਿੜ-ਖਿੜਾਉਂਦੀ  ਸ਼ਾਮ ਹੈ ।

ਮਸਤ ਝੁੰਮਦੀ  ਹਵਾ ।

ਮੈਂ ਕਿੱਦਾਂ ਫੇਰ ਚੁੱਪ ਰਾਹਵਾਂ ।

ਏ ਪੀ ਨੂੰ ਤੂੰ ਦੱਸ ਕੇ ਆ।


ਕਹਿੰਦਾ ਏ ਦਿਲ ਮੇਰਾ


ਭੁੱਲ ਜਾਵਾਂ ਆਪਣਾ ਮੈਂ ਪਤਾ ।

ਮੈਂ ਝੁੰਮਾਂ ਇਸ ਹਵਾ ਦੇ ਨਾਲ ।

ਹੱਥਾਂ ਵਿਚ ਤੇਰੇ ਹੱਥ ਪਾ।

ਤੂੰ ਹੋਵੇਂ ਮੇਰੇ ਨਾਲ ਨਾਲ ।

 

ਮਹਿਕਦਾ ਹੋਵੇ ਇਹ ਸਮਾਂ ।

ਮਹਿਕ ਰਹੀ ਹੋਵੇ ਹਵਾ।

ਸੁਪਨੇ ਹੋਣ ਪੂਰੇ ਮੇਰੇ ।

ਰਹਵਾਂ ਮੈਂ ਤੇਰੇ ਨਾਲ ਨਾਲ।


ਜਦ ਬਹਕੀ ਹੋਵੇ ਇਹ ਹਵਾ ।

ਭੁੱਲ ਜਾਵਾਂ ਆਪਣੇ ਆਪ ਨੂੰ ।

ਭੁੱਲ ਜਾਵੇ ਤੂੰ ਵੀ ਖੁਦ ਨੂੰ ।

ਨਾ ਫਿਕਰ ਹੋਵੇ ਫਿਰ ਹੋਸ਼ ਦਾ।


ਖੋ ਜਾਈਏ ਇਕ ਦੂਜੇ ਵਿਚ ।

ਭੁੱਲ ਕੇ ਅਸੀਂ ਆਪਣਾ ਪਤਾ ।

ਤੇ ਹੋ ਜਾਈਏ ਫਿਰ ਅਸੀਂ ।

ਇੱਕ ਦੂਜੇ ਤੇ ਫ਼ਿਦਾ।

4.29pm 29 June 2023

Jhūmadī hai jad havā.

 Hō jāndā ē man bānv'ōrā.

Pīya nū is gall dā.

Ē havā tu dē patā.

Jhūmadī hai jadd havā.

Dhaṛakaṇ lagadā dil mērā.

Kivēṁ sabhālaṇ dhaṛakaṇ nū.

Dil nū mērē das jarā.


Khid-khidā'undī  śham hai.

Masat jhūmadī hai havā.

Main kidān phēr chup rāhavāṁ.

Ē pī nū tū das kē āa.


Kahidā ē dil mērā


bhula jāvāṁ āpaṇā patā.

Maiṁ jhūmān is havā dē naāl.

Hathān vich tērē hatha pa

tū hōvēṁ mērē nāla naāl.

 

Mahikadā hōvē ih samāṁ.

Mahik rahī hōvē havā.

Supanē hōṇ pūrē mērē.

Rahavāṁ maiṁ tērē nāl nāl.


Jad bahakī hōvē ih  havā.

Bhul jāvāṁ āpaṇē aāp nū.

Bhul jāvē tū vī khud nū.

Nā phikar hōvē phira hōśh dā.


Khō jaā'ī'ē ik dūjē de vich.

Bhul kē asīṁ āpaṇā patā.

Tē hō jāa'ī'ē phir asīṁ.

Ik dūjē tē fidā.

(English meaning)

When the wind blows

 It becomes mind-blowing.

Tell my beloved about this.

You know the wind.


When the wind blows

My heart is beating

How to handle palpitations

tell my heart


It is a blooming evening.

The wind is blowing.

How can I be silent again?

You tell my lover.


Says this is my heart


I forget my address.

I sway with this wind.

Have your hands in my hands

Be you with me.

 

This time smells good.

The air is smelling.

May my dreams come true

I will stay with you


When the wind blows

Forget myself.

Forget yourself too.

Do not worry about consciousness.


Let's get lost in each other.

We forget our identity.

Let's go then we.

revenge on each other

1053

Thursday, 13 July 2023

2439 Punjabi ਹਰ ਆਦਮੀ ਅੱਜ ਦੌੜ ਵਿਚ ਸ਼ਾਮਿਲ ਹੈ(( Har aadmi ajj duad ch shamil hai)Every man is in the race today

 ਦੁਨੀਆਂ ਚ ਬਸ ਇਕ ਚੀਜ਼ ਮੁਹੱਬਤ ਹੈ।

ਜਿਸ ਦੀ ਹਰ ਕਿਸੇ ਨੂੰ ਜ਼ਰੂਰਤ ਹੈ।

ਜਿਹਨੂੰ ਕਦੇ ਕਿਸੇ ਦਾ ਸਾਥ ਨਹੀਂ ਮਿਲਿਆ।

ਉਸ ਨੂੰ ਕੀ ਪਤਾ, ਕੀ ਹੁੰਦੀ ਕੁਰਬਤ ਹੈ।

ਹਰ ਆਦਮੀ ਅੱਜ ਦੌੜ ਵਿਚ ਸ਼ਾਮਿਲ ਹੈ।

ਜ਼ਰਾ ਜਿਹਾ ਸਾਹ ਲੈਣ ਦੀ ਵੀ ਕਿਤੇ ਫੁਰਸਤ ਹੈ।

ਸਭ ਦੇ ਕਰਮਾਂ ਦਾ ਹਿਸਾਬ ਹੋ ਰਿਹਾ ਹੈ।

ਉੱਪਰ ਵਾਲੇ ਦੀ ਨਜ਼ਰ ਚ ਹਰ ਇੱਕ ਦੀ ਹਰਕਤ ਹੈ।

ਚੰਗੇ ਕੰਮ ਹੀ ਜਮ੍ਹਾਂ ਹੋਣਗੇ ਤੇਰੇ ਖਾਤੇ ਦੇ ਵਿਚ।

"ਗੀਤ" ਦੀ ਸਭਨਾਂ ਨੂੰ ਸੱਚੀ ਇਹ ਨਸੀਹਤ ਹੈ

6.21pm 28 June 2023

Dunī'āṁ ch bas ik cheez muhabat hai.

Jis dī har kisē nū zarūrat hai.

Jihanū kadē kisē dā sāth nahīṁ mili'ā.

Us nū kī patā, kī hundī kurabat hai.

Har ādamī ajj daud vich śhāmil hai.

Zarā jihā sāh laiṇa dī vī kitē phurasat hai.

Sabh dē karamā dā hisāb hō rihā hai.

Upar vālē dī nazar ch har ik dī harakat hai.

Changē kamm hī jamhā hōṇagē tērē khātē dē vich.

"Geet" dī sabhanā nū sachī ih nasīhat hai.

(English meaning)

There is only one thing in the world, love.

Which everyone needs.

Who has never had anyone's support.

What does he know, what is the suffering.

Every man is in the race today.

There is even a little time to breathe.

All deeds are being calculated.

Everyone's actions are in the eyes of the one above.

Only good deeds will be deposited in your account.

This is "Geet's"  true admonition to all.

Wednesday, 12 July 2023

2438 Punjabi ਧਰਤੀ ਥਰ ਥਰਾ ਰਹੀ ਹੈ (Dharti that thra rahi hai) Earth is shaking

 ਅਜਿਹਾ ਕਿ ਕੀਤਾ ਇਨਸਾਨ ਨੇ ਕਿ ਧਰਤੀ ਥਰ ਥਰਾ ਰਹੀ ਏ।

ਛੇੜ ਦਿੱਤਾ ਕਿਹੜਾ ਦਰਦ ਇਸ ਦਾ ਜੋ ਗੁੱਸਾ ਏ ਦਿਖਾ ਰਹੀ ਏ।

ਕਰਮ ਹੀ ਮਾੜੇ ਕੀਤੇ ਹੋਣੇ ਇਨਸਾਨ ਨੇ, ਤਾਂ ਹੀ ਜ਼ਮੀਨ ਹਿੱਲੀ।

ਇਨਸਾਨ ਨੂੰ ਉਹਦੇ ਕੀਤੇ ਕਰਮਾਂ ਦਾ ਫ਼ਲ ਦਿਖਾ ਰਹੀ ਏ।

ਧਰਤੀ ਕਹਿੰਦੀ ਸੰਭਲ ਕੇ ਚੜ੍ਹ ਜ਼ਰਾ ਤਰੱਕੀ ਦੀਆਂ ਪੌੜੀਆਂ।

ਕਿਤੇ ਏਦਾਂ ਤਾਂ ਨੀਂ , ਅੱਗੇ ਦੌੜ ਪਿੱਛੋ ਚੌੜ ਹੁੰਦੀ ਜਾ ਰਹੀ ਏ।

ਮੰਨਿਆਂ ਇਨਸਾਨ ਨੂੰ ਅੱਗੇ ਅੱਗੇ ਵਧਣਾ ਏ।

ਪਰ ਕਿਤੇ ਇਹ ਤਰੱਕੀ ਪਿੱਛੇ ਤਾਂ ਨੀਂ ਲੈ ਕੇ ਜਾ ਰਹੀ ਏ।

6.12pm 28June 2023

Ajihā ki kītā inasān nē ki dharatī thar tharā rahī hai.

Chēd dittā kihaṛā darad is dā jō gussā ē dikhā rahī hai.

Karam hī māadē keetē hōṇē inasān nē, tān hī zamīn hilī.

Inasān nū uhadē kītē karamān dā fal dikhā rahī hai.

Dharatī kahindī sabhal kē chad zarā tarakkī dī'ān pauṛī'āṁ.

Kitē ēdān tāṁ nī, aggē daud pichhe chauṛ hudī jā rahī hai.

Manni'ā inasānanū aggē aggē vadhṇā hai.

Par kitē ih tarakkī pichē tān nīṁ lai kē jā rahī hai.

(English meaning)

Man has done such that the earth is shaking.

Teased what pain it is showing anger.

Only if a person does bad deeds, then the earth shakes.

Showing a person the fruit of his actions.

The earth says take care and climb the stairs of progress.

Somewhere like this, the race ahead is getting wider behind.

Admittedly, man has to move forward.

But somewhere this progress is taking it backwards.

Tuesday, 11 July 2023

2437 Punjabi ਤਾਂ ਫੇਰ ਸਿੱਕਾ ਕਿਉਂ ਉਛਾਲਿਆ ਜਾਵੇ (taan pher sikka kyon uchhalya jave)Then why should the coin be tossed?

 ਚਲੋ ਖਵਾਹਿਸ਼ਾਂ ਨੂੰ ਪਾਲਿਆ ਜਾਵੇ।

ਤੇ ਉਸ ਨੂੰ ਆਪਣੇ ਦਮ ਤੇ ਪੂਰਾ ਕੀਤਾ ਜਾਵੇ।

ਖ਼ਵਾਹਿਸ਼ ਸੀ , ਲੋਕ ਸਾਨੂੰ ਜਾਨਣ।

ਚਲੋ ਕੋਸ਼ਿਸ਼ ਕਰ ਕੇ ਦੇਖਿਆ ਜਾਵੇ।

ਮੰਨਿਆਂ ਬੁਲੰਦੀਆਂ ਤੇ ਪਹੁੰਚਣਾ ਹੈ ਮੁਸ਼ਕਿਲ।

ਪਰ ਬੁਲੰਦੀਆਂ ਤੇ ਇਕ ਵਾਰ ਪਹੁੰਚਿਆ ਜਾਵੇ।

ਕੁਝ ਲੋਕਾਂ ਨੂੰ ਸਭ ਦਾ ਪਿਆਰ ਮਿਲਦਾ ਹੈ।

ਚਲੋ ਉਹੀ ਲੋਕ ਬਣ ਕੇ ਦੇਖਿਆ ਜਾਵੇ।

ਮੰਨਿਆਂ ਮੁਸ਼ਕਿਲਾਂ ਆਉਣਗੀਆਂ ਇਸ ਦੌਰ ਵਿਚ।

ਪਰ ਹਰ ਕਦਮ ਤੇ ਆਪਣੇ ਆਪ ਨੂੰ ਸੰਭਾਲਿਆ ਜਾਵੇ।

ਜੇ ਫ਼ੇਰ ਤਹਿ ਕਰ ਹੀ ਲਿਆ ਕਿ ਕਰਨਾ ਕੀ ਹੈ।

ਤਾਂ ਫੇਰ ਸਿੱਕਾ ਕਿਉਂ ਉਛਾਲਿਆ ਜਾਵੇ।

5.10pm 28 June 2022

Chalō khavāhiśān nū pāli'ā jaāvē.

Tē us nū āpaṇē dam tē pūrā kītā jāvē.

Ḵẖavāhiśh sī, lōk sānū jānaṇ.

Chalō kōśhiśh kar kē dēkhi'ā jāvē.

Manni'ā buladī'ān tē pahuchaṇā hai muśakil.

Par buladī'ān tē ik vāar pahuchi'ā jāvē.

Kujh lōkān nū sabh dā pyi'ār milad hai.

Chalō ohī lōk baṇ kē dēkhi'ā jaāvē.

Mani'ā muśakilān āauṇagī'ān is daur vich.

Par har kadam tē āpaṇē āap nū sambhāli'ā jāvē.

Jē fēr tai kar hī li'ā ki karna kī hai.

Tān phēr sikkā kyi'uṁ uchāli'ā jāvē.

(English meaning)

Let the passions be nurtured.

And it should be completed on your own.

We wanted people to know us.

Let's try and see.

It is difficult to reach the assumed heights.

But the heights should be reached once.

Some people get everyone's love.

Let's be seen as the same people.

Admitted difficulties will come in this period.

But take care of yourself at every step.

If you decide what to do.

Then why should the coin be tossed?

Monday, 10 July 2023

2436 ਗ਼ਜ਼ਲ Punjabi Ghazal "ਗੀਤ" ਕਿੱਥੇ ਉਹ ਕੋਲ ਵਹਿੰਦੇ ਨੇ ("Geet" kithē uh kōl vahindē nē.)"Geet" where they sit with us for a moment

 2122 1212 22

ਜਾਨ ਬਣ ਕੇ ਜੋ ਦਿਲ ਚ ਰਹਿੰਦੇ ਨੇ। 

ਮੈਨੂੰ ਆਪਣਾ ਉਹ ਕਿੱਥੇ ਕਹਿੰਦੇ ਨੇ?

ਯਾਦ ਉਸਦੀ ਦੇ  ਵਿੱਚ ਤਰਸਦੇ ਹਾਂ।

ਨਾਲ ਅੱਖਾਂ ਚੋਂ ਅੱਥਰੂ ਵਹਿੰਦੇ ਨੇ।

ਦਿਲ ਦੀ ਧੜਕਣ ਵੀ ਵਧਦੀ ਰਹਿੰਦੀ ਹੈ।

 ਦਰਦ ਦਿਲ ਦਾ ਅਸੀਂ ਤਾਂ ਸਹਿੰਦੇ ਨੇ।

ਸੁਪਨੇ ਜਿਹੜੇ ਵੀ ਵੇਖੇ  ਰਾਤਾਂ ਨੂੰ।

ਬਾਅਦ ਸੁਪਨੇ ਓ ਦਿਨ ਚ ਢਹਿੰਦੇ ਨੇ।

ਜਾਗ ਰਾਤਾਂ ਸੀ ਕੱਡੀਆਂ ਜੀਹਦੇ ਲਈ

"ਗੀਤ" ਕਿੱਥੇ ਉਹ ਕੋਲ ਵਹਿੰਦੇ ਨੇ।

13.01pm 28 June 2023

Jāan baṇ kē jō dil ch rahindē nē. 

Mainū āpaṇā uh kithē kahidē nē?

Yāad usadī dē  vich tarasadē hāṁ.

Nāal akhāṁ chōn atharū vahindē nē.

Dil dī dhaṛakaṇ vī vadhdī rahindī hai.

 Darad dil dā asīn tān sahindē nē.

Supanē jihaṛē vī vēkhē  rātān nū.

Bā'ad supanē ō din cha ḍhahindē nē.

Jāag rātān sī kaḍī'ān jīhadē la'ī

"Geet" kithē uh kōl vahindē nē.

(English meaning)

Those who live in my  heart.

Where do they call me theirs?

We yearn in his memory.

With tears flowing from the eyes.

The heart rate also keeps increasing.

 We bear the pain of the heart.

Whatever dreams I see at night.

Later dreams collapse on that day.

Stay awake all night to live

"Geet" where they sit with us for a moment 

Sunday, 9 July 2023

2435 Punjabi ਮੋਬਾਇਲ Mobile

 ਸਿਰਦਰਦ ਬਣ ਗਿਆ ਇਹ ਮੋਬਾਇਲ ।

ਹਰ ਕੋਈ ਰੱਖਦਾ ਹੈ ਮਾਰਨ ਨੂੰ ਸਟਾਇਲ।

ਖਾ ਜਾਂਦਾ ਹੌਲੀ ਹੌਲੀ ਜਿੰਦਗੀ ਦੇ ਪਲ।

ਇਹ ਦੇ ਹੁੰਦੇ ਕਿਵੇਂ ਹੋਊ ਜੀਵਨ ਸਫ਼ਲ।

ਚਾਹੋ ਨਾ ਚਾਹੋ ਬਸ ਜਾਂਦੀ ਏਸਦੀ ਘੰਟੀ।

ਜਿਸਦੀ ਨਾ ਵੀ ਚਾਹੋ, ਗੱਲ ਸੁਣਨੀ ਪੈਂਦੀ।

ਚਾਹੇ ਕਿੰਨਾ ਵੀ ਕੰਮ ਕਰ ਰਹੇ ਹੋਵੋ ਜਰੂਰੀ।

ਮੋਬਾਈਲ ਚੁੱਕਣਾ ਬਣ ਜਾਂਦੀ ਮਜਬੂਰੀ।

ਮੋਬਾਈਲ ਨਾਲ ਬਣ ਗਈ ਦੁਨੀਆਂ ਵਰਚੁਅਲ।

ਕਿੱਥੇ ਦਿਸਦੀ ਅੱਜ ਕੱਲ ਮਹਿਫਲਾਂ ਵਿੱਚ ਹਲਚਲ।

ਬਣਾ ਦਿੱਤੀ ਜਿੰਦਗੀ ਅਸਾਨ ਪਰ ਕਿਤੇ ਨਾ ਕਿਤੇ ।

 ਹੋ ਜਾਂਦੇ ਨੇ ਕਿੰਨੇ ਹੀ ਕੰਮ ਘਰ ਬੈਠੇ ਬੈਠੇ।

ਪਲਕ ਝਪਕਦੇ ਮਿਲ ਜਾਂਦੀ ਦੁਨੀਆਂ ਦੀ ਜਾਣਕਾਰੀ।

ਕੁਝ ਵੀ ਕਹੋ ਚੀਜ਼ ਤਾਂ ਮੋਬਾਈਲ ਹੈ ਬੜੀ ਨਿਆਰੀ।

5.52pm 28June 2023

Siradarad baṇn gi'ā ih mōbā'il.

Har kō'ī vēkhdā hai nū maār saṭā'ila.

Khā jāndā haulī haulī jindagī dē pal.

Ih de hundē kivēn hō'ū jīvana safal.

Chāhō nā cāhō bajj jāndī ēsadī ghnaṭī.

Jisadī nā vī chāhō, gall suṇnī paindī.

Chāhē kinnā vī kamm kara rahē hō jarūrī.

Mōbā'īl chukṇā baṇ jāndī majabūrī.

Mōbā'īl naāl baṇ ga'ī dunī'āṁ vrtual.

Kithē disadī ajj kal mahiphalāṁ  ch halachal.

Bṇā ditī jindagī asāan par kitē nā kitē.

 Hō jānde nē kinnē hī kamm ghar baiṭhē baiṭhē.

Palak jhapakadē mil jāndī dunī'ā dī jāṇakārī.

Kujh vī kahō cheeīz tāṁ mōbā'īl hai baṛī ni'ārī.

(English meaning)

This mobile has become a headache.

 Everyone shows off by having mobile.

It  consumes moments of life slowly 

How can life be successful if it happens?

Whether you like it or not, the bell goes on.

Whatever if you don't like, you have to listen.

No matter how much work you are doing, it is important.

Carrying a mobile becomes a compulsion.

Mobile made the world virtual .

Where do you see the hustle and bustle of festivals these days?

Made life easy but nowhere.

 How many things are done while sitting at home.

Information about the world is available in the blink of an eye.

Whatever you say, mobile is very useful.

Saturday, 8 July 2023

2434 ਗੀਤ ਗਾਣਾ Punjabi Geet Gana ਵੇਖਿਆ ਹੈ ਜਦ ਤੋਂ, ਸਨਮ ਤੇਰਾ ਚਿਹਰਾ (Vēkhi'ā hai jad tōṁ, sanam tērā chehrā.)Have seen since, dear your face.

  

ਵੇਖਿਆ ਏ ਜਦ ਤੋਂ, ਸਨਮ ਤੇਰਾ ਚਿਹਰਾ ।

ਅੱਖਾਂ ਤੇ ਲਗਿਆ, ਏ ਚਿਹਰੇ ਦਾ  ਪੈਹਰਾ।


ਤੇਰੀ ਹੀ ਤਾਂ ਬੱਸ ਮੈਨੂੰ, ਦਿਂਹਦੀ ਏ ਸੂਰਤ ।

ਕਿ ਹੈ ਭੋਲੀ ਭਾਲੀ ਜਿਹੀ ਪਿਆਰੀ ਇਹ ਮੂਰਤ।

ਤੇਰੇ ਬਿਨ ਤਾਂ ਹੋਇਆਂ, ਨੇ ਅੱਖਾਂ ਇਹ ਸਿਹਰਾ।


ਕਿੰਨਾਂ ਵੀ ਚਾਹਵਾਂ ਮੈ ਤੈਨੂੰ ਭੁਲਾਣਾ।

ਨਹੀਂ  ਭੁੱਲਦੀ ਤੂੰ ਮੈਨੂੰ ਯਾਦ ਆਉਣਾ।

ਕਿ ਹੁੰਦਾ ਹੀ ਜਾਏ, ਏ  ਪਿਆਰ ਹੋਰ ਗਹਿਰਾ।


ਮੇਰੀ ਜਿੰਦੜੀ ਤਾਂ ਇਹ, ਰੁੱਕ  ਜਿਹੀ ਗਈ ਏ।

ਤੇਰੇ ਬਿਨ ਤਾਂ ਜਿੱਦਾਂ, ਏ ਥਮ ਜਿਹੀ ਗਈ ਏ।

ਕਦੋਂ ਤਕ ਰਵਾਂ ਮੈ,  ਜਿੰਦੜੀ ਚ ਠਿਹਰਾ।


ਕਦੇ ਤਾਂ ਮੈਂ  ਚਾਹਵਾਂ, ਤੇਰੇ ਵਿੱਚ ਸਮਾਉਣਾ।

ਕਦੇ ਚਾਹਵਾਂ  ਤੈਨੂੰ, ਮੈਂ ਆਪਣਾ ਬਣਾਉਣਾ।

ਮਿਲੇ "ਗੀਤ" ਮੈਨੂੰ, ਤਾਂ ਬੰਨਾ ਮੇਂ ਸੇਹਰਾ।

5.41pm 28June 2023

Geet

Vēkhi'ā hai jad tōṁ, sanam tērā chehrā.

Akhān te lagi'ā, ē ciharē da paiharā.


Tērī hī taan bas mainū, dinhadī hai sūrat.

Ki hai bhōlī bhālī jī pi'ārī iha mūrat.

Tērē bin tāṁ hō'i'āṁ, ih akhāṁ nē sihrā.


Kinā vī cāhavāṁ mai tainū bhulāṇā.

Nahīn  bhuldī tū mainū yāda āa'uṇā.

Kī hudā hī jā'ē, e  pi'āra hōr  gahirā.


Mērī jidaṛī tāṁ iha ruka  jihī ga'ī hai.

Tērē bina  jidāṁ, ē tham jihī ga'ī hai.

Kadōṁ tak ravāṁ mai,  jidaṛī ch ṭhehrā.


Kadē tāṁ maiṁ  cāhavāṁ, tērē vich samā'uṇā.

Kadē cāhavāṁ  tainū, maiṁ āpaṇā baṇā'uṇā.

Milē"Geet" mainū, tāṁ bannā mēṁ sēharā.

(the song) English meaning 

Have seen since, dear your face.

The look of the eyes, a face and a face.


Every where I see it's your face only.

That is naive dear dear this image.

It happened without you, this is the credit of the eyes.


No matter how much I want to forget you.

I don't forget to miss you.

No matter what happens, more love deepens.


My life has come to a standstill.

Without you, the place has become like a dead end.

How long will I die, stay alive?


Sometimes I want to be absorbed in you.

Ever want to make you mine.

If  "Geet" ne mine,then I marry you.

Friday, 7 July 2023

2433 Punjabi ਚੁੱਪ ਰਹਿ ਜਾਇਆ ਕਰ (Chuprej jata kar)Just stay silent

 ਤੇਰੀ ਬਹੁਤ ਇੱਛਾ ਹੈ ਮੈਨੂੰ ਬਹੁਤੀਆਂ ਖੁਸ਼ੀਆਂ ਦੇਣ ਦੀ।

ਪਹਿਲਾਂ ਮੇਰੀ ਛੋਟੀ ਜਿਹੀ ਖੁਸ਼ੀ ਦੀ ਤਾਂ ਕਦਰ ਕਰ।

ਤੁਸੀਂ ਕਿੱਥੇ ਸੋਚਦੇ ਹੋ ਕਿ ਮੈਂ ਕੀ ਚਾਹੁੰਦਾ ਹਾਂ।

ਚੁੱਪ ਰਹਿ ਜਾਇਆ ਕਰ।

 ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਥੋੜ੍ਹਾ ਸਬਰ ਰੱਖੋ।

ਛੋਟੀਆਂ-ਛੋਟੀਆਂ ਗੱਲਾਂ ਕਿਸੇ ਦਾ ਦਿਲ ਤੋੜ ਦਿੰਦੀਆਂ ਹਨ।

ਬੁਰਾ ਬੋਲਣਾ ਸ਼ੁਰੂ ਕਰੋ  ਤਾਂ ਆਪ ਨੂੰ ਸਮਝਾਓ।

ਜਦੋਂ ਤੁਸੀਂ ਚਲੇ ਜਾਓਗੇ ਤੁਹਾਡੀਆਂ ਸਿਰਫ਼ ਗੱਲਾਂ ਹੀ ਰਹਿ ਜਾਣਗੀਆਂ।

ਜਾਣ ਲੱਗੇ ਜਦੋਂ ਥਾਂ ਛੱਡ ਕੇ ਤਾਂ ਚੰਗਾ ਬੋਲ ਕੇ ਜਾਇਆ ਕਰ।

ਨਹੀਂ ਤਾਂ ਫਿਰ,

ਚੁੱਪ ਹੀ ਰਹਿ ਜਾਇਆ ਕਰ।

4.23pm 28 June 2023

Tērī bahut ichhā hai mainū bahutī'āṁ khuśī'āṁ dēṇ dī.

ਪਹਿਲਾਂ mērī chōṭī jihī khuśī dī tāṁ kadar kar.

Tusīṁ kithē sōchdē hō ki main kī cāhudā hāṁ.

Chup hi rahi jā'i'ā kara.

Jadōṁ tuhānū gussā ā'undā hai, tāṁ thōṛhā sabar rakho.

Chōṭī'āṁ-chōṭī'āṁ galāṁ kisē dā dil tōd didī'āṁ han.

Burā bōlaṇā śhurū karō  tāṁ āap nū samajhā'ō.

Jadōṁ tusīṁ chalē jā'ōgē tuhāḍī'āṁ siraf galāṁ hī rahi jāṇagī'āṁ.

Jwāṇ lagē jadōn thāṁ chaḍ kē, tān changā bōl kē jā'i'ā karo.

Nahīṁ tāṁ pher,

chup hī rahi jā'i'ā karo.

(English meaning)

You have a great desire to give me a lot of happiness.

Appreciate my little happiness first.

Where do you think I want it?

Be silent.

 When you get angry, be patient.

Little things break someone's heart.

If you start talking bad then explain yourself.

When you are gone, only your words will remain.

When you leave the place, speak well and leave.

otherwise,

Just stay silent.

Thursday, 6 July 2023

2432 ਗ਼ਜ਼ਲ Punjabi Ghazal ਰੋਜ਼ ਅਖ਼ਬਾਰ ਨੇ ਬਦਲ ਜਾਂਦੇ (Roz akhbaar ne badal jaande)Daily the newspaper would change.

 2122 1212 22

Qafia al ਕਾਫਿ਼ਆ ਅਲ

Radeef jaande ਰਦੀਫ਼ ਜਾਂਦੇ

ਕਿਉਂ ਇਹ ਆਸਾਰ ਨੇ ਬਦਲ ਜਾਂਦੇ।

ਮਿਲ ਕੇ ਕਿਉਂ ਯਾਰ ਨੇ ਬਦਲ ਜਾਂਦੇ।

ਲਗ ਰਹੇ ਹੋਰ ਕੁਝ ਜੋ ਅੱਜ ਹੁੰਦੇ।

ਕੱਲ ਨੂੰ ਕਿਰਦਾਰ ਨੇ ਬਦਲ ਜਾਂਦੇ।

ਜੱਦ ਇਹ ਸਰਕਾਰ ਹੈ ਬਦਲ ਜਾਂਦੀ ।

ਤੱਦ ਇਹ ਦਰਬਾਰ ਨੇ ਬਦਲ ਜਾਂਦੇ।

ਜਿਹਦੀ ਲਾਠੀ,ਉਸੇ ਦੀ ਮੱਝ ਹੰਦੀ।

ਰੋਜ਼ ਹੱਕਦਾਰ ਨੇ ਬਦਲ ਜਾਂਦੇ ।

ਛੋਟੀ ਕਿੰਨੀ ਮਿਆਦ ਖ਼ਬਰਾਂ ਦੀ।

 ਰੋਜ਼ ਅਖ਼ਬਾਰ ਨੇ ਬਦਲ ਜਾਂਦੇ।

ਮਾਣ ਦੇ ਨਾਲ ਰੱਖਦੇ ਸੀ ਕੱਲ੍ਹ ਤਕ।

ਅੱਜ ਇਹ ਬਰਦਾਰ ਨੇ ਬਦਲ ਜਾਂਦੇ।

ਜਿਹੜੇ ਪਾਲੇ ਸੀ ਨਾਲ਼ ਨਾਜਾਂ ਦੇ।

ਉਹ ਹੀ ਪਰਦਾਰ ਨੇ ਬਦਲ ਜਾਂਦੇ।

ਖੂਨ ਦੇ ਨਾਲ ਸਿੰਜਿਆ ਜਿਸ ਨੂੰ ।

 ਬਣ ਸਮਰਦਾਰ  ਨੇ ਬਦਲ ਜਾਂਦੇ ।

ਕੱਲ੍ਹ ਜਿਨ੍ਹਾਂ ਦਾ ਨਾ "ਗੀਤ" ਰੁਤਬਾ ਸੀ।

ਬਣ ਅਸਰਦਾਰ ਨੇ ਬਦਲ ਜਾਂਦੇ।

12.36pm 28 June 2023

Kiyon ih āasāar nē badal jāndē.

Mil kē kiyuṁ yaār nē badal jāndē.

Lag rahē hōr kujh jō ajj hundē.

Kall nū kiradār nē badal jāndē.

Jadd ih sarkar hai badal jāndī.

Tad ih darabār nē badal jāndē.

Jihadī lāṭhī,us dī majh hundī.

Rōz hakadār nē badal jāndē.

Chōṭī kinī mi'āad khbran dī.

Rōz aḵẖabār nē badal jāndē.

Maāṇ dē nāal rakhdē sī kall tak.

Aja ih baradār nē badal jāndē.

Jihaṛē pāalē sī nāaḻ nājān dē.

Uh hī paradār nē badal jāndē.

Khoon dē naāl sinjiā jis nū.

Baṇ samaradār  nē badal jāndē.

Kal'h  jinhān dā nā "Geet" rutbā sī.

Baṇn asaradār nē jāndē.

(English meaning)

Why would it change with hope?

Why would you change together?

There are some other things that would have happened today.

Tomorrow the character would change.

When this government  will change.

Then it would be changed by the court.

Whose stick is his bull.

Every day the deserving would change.

What a short period of news.

 Daily the newspaper would change.

I used to keep it with pride till yesterday.

Today these carriers would have changed.

Play with those who grew up.

They would be changed by self.

Watered with blood which

When become fruit bearing ,would have changed.

 "Geet" Yesterday which had no status.

Changed when become effective

Wednesday, 5 July 2023

2431 ਗ਼ਜ਼ਲ Punjabi Ghazal ਜੇ ਤੇਰੇ ਸਰ ਤੇ ਮਾਂ ਦਾ ਹੱਥ ਹੁੰਦਾ (Jē tērē sar tē māa da hath hunda) If you have your mother's blessings

 2122 1212 22

Qafia err ਕਾਫੀਆ ਅਰ

Radeef janda ਰਦੀਫ਼ ਜਾਂਦਾ

ਜੇ ਕਿਤੇ ਗੱਲ ਦਾ ਹੋ ਅਸਰ ਜਾਂਦਾ।

 ਤਾਂ ਤੂੰ ਥੋੜ੍ਹਾ ਜਿਹਾ ਸੁਧਰ ਜਾਂਦਾ।

ਜੇ ਤੇਰੇ ਸਿਰ ਤੇ ਮਾਂ ਦਾ ਹੱਥ ਹੁੰਦਾ।

ਤਾਂ ਮੁਕੱਦਰ ਤੇਰਾ ਸੰਵਰ ਜਾਂਦਾ।

ਜੇ ਤੂੰ ਮੇਰਾ ਹਬੀਬ ਬਣ ਜਾਂਦਾ।

ਤਾਂ ਤੂੰ ਥੋੜਾ ਜੇਹਾ ਨਿਖਰ ਜਾਂਦਾ।

ਸੋਚ ਦੇ ਸਾਰੇ ਵਾਂਗ ਤੇਰੇ ਜੋ।

ਤਾਂ ਹਨ੍ਹੇਰਾ ਹੀ ਬੱਸ ਪਸਰ ਜਾਂਦਾ।

ਅਰਜੁਨ ਵਾਂਗ ਨਿਸ਼ਾਨੇ ਤੇ ਰੱਖੀ।

ਜੇ ਨਜ਼ਰ, ਤਾਂ ਹੁਨਰ ਸੁਧਰ  ਜਾਂਦਾ।

ਤੇਰੀ ਹਾਲਤ ਇਹੋ ਜਿਹੀ ਹੁੰਦੀ?

ਸੱਚ ਦੀ ਚੱਲਿਆ ਜੇ ਤੂੰ ਡਗਰ ਜਾਂਦਾ।

ਦਿਲ ਦਾ ਜਾਦੂ ਜੇ ਚੱਲ ਗਿਆ ਹੁੰਦਾ।

ਪਿਆਰ ਦਾ ਮੇਰੇ ਹੋ ਅਸਰ ਜਾਂਦਾ।

9.53pm 27 June 2023

Jē kitē gall dā hō asar jāndā.

Tāṁ tū thōṛhā jihā sudhar jāndā.

Jē tērē sar tē māa da hath hunda.

Taan mukkadar Tera sanvar  janda.

Jē tū mērā habība baṇ jāndā.

Tāṁ tū thōṛā jēhā nikhar jāndā.

Sōchdē sārē vāṅga tērē jō.

Tān hanērā hī bas pasar jāndā.

Arajun vāṅg niśhānē tē rakhī.

Jē nazar, tāṁ hunar sudhar  jāndā.

Tērī hālat ihō jihī hudī?

Sach dī chaliā jē tū ḍagar jāndā.

Dil dā jādū jē chal gi'ā hundā.

Pyi'ār dā mērē hō asar jāndā.

(English meaning)

If the matter had any effect.

 Then you would have improved a little.

If your  mother blessed you.

Then the destiny will be yours.

If you become my friend 

So you would be a little better.

Like all of your thoughts.

Then the darkness would only spread.

Aimed like Arjuna.

If vision, then skill would improve.

Would your condition be like this?

The truth is, if you were to fall.

If the magic of the heart had gone.

My love affects you

Monday, 3 July 2023

2430 ਗ਼ਜ਼ਲ Punjabi Ghazal ਜ਼ੁਲਫ਼ ਸ਼ਾਨੇ ਤੇ ਜੱਦ ਲਟਕਦੀ (Zulaf śhānē tē jadd laṭakadī hai.)When hair hangs on Shoulder

 2122 1212 22

Qafia adi ਕਾਫਿ਼ਆ ਅਦੀ

Radeef hai ਰਦੀਫ਼ ਏ

ਜ਼ੁਲਫ਼ ਸ਼ਾਨੇ ਤੇ ਜੱਦ ਲਟਕਦੀ ਏ।

ਲੰਮੇ ਗੇਸੂ ਉਦੋਂ ਝਟਕਦੀ ਏ।

ਲਾਉਂਦੀ ਅੱਖਾਂ ਚ ਉਹ  ਕੱਜਲ ਜੱਦ

ਧਾਰ ਸੁਰਮੇ ਦੀ ਉਸ ਤੇ ਜੱਚਦੀ ਏ।

ਬੁੱਲ੍ਹ ਗੁਲਾਬੀ ਉਨ੍ਹਾਂ ਦੇ ਲਗਦੇ ਇੰਜ

ਮਖਮਲੀ ਸ਼ਾਮ ਜਿੰਜ ਢਲਦੀ ਏ।

ਪੈਰ ਫੁੱਲਾਂ ਦੇ ਵਰਗੇ ਨਾਜ਼ੁਕ ਹਨ।

ਹੌਲੀ-ਹੌਲੀ ਕਦਮ ਉਹ ਚੁੱਕਦੀ ਏ।

ਉਹ ਜਦੋਂ ਆਉਂਦੀ ਸਾਡੀ ਮਹਿਫਿਲ ਵਿੱਚ।

ਫਿਰ  ਕਿੱਥੇ ਆਪਣੀ ਪੇਸ਼ ਚਲਦੀ ਏ।

ਸਾਹਮਣੇ ਜੱਦ ਉਨ੍ਹਾਂ ਦੇ  ਆਉਂਦੇ ਹਾਂ।

ਫਿਰ ਨਜ਼ਰ ਉਸਦੀ ਕਿਉਂ ਭਟਕਦੀ ਏ?

ਮਿਲਦੇ ਨੇ  ਨੈਣ ਨਾਲ ਉਸਦੇ  ਜੱਦ।

ਹਰ ਤਮੰਨਾ ਮੇਰੀ ਮਚਲਦੀ ਏ।

  ਆ ਜਾ ਹੁਣ ਮੇਰੀਆਂ ਤੂੰ ਬਾਂਹਵਾਂ ਵਿੱਚ।

 "ਗੀਤ" ਦੂਰੀ ਬਹੁਤ ਏ ਖਲ੍ਹਦੀ ਏ।

12.45pm 27 June 2023

Zulaf śhānē tē jadd laṭakadī hai.

Lamē gēsū udōn  jhaṭakadī hai.

Lā'undī akhān cha uh  kajal jad

dhār surmē dī us tē jachdī hai.

Bul'l gulābī unhān dē lagadē iddan

makhamalī śhām jinj ḍhaldī hai.

Pair phulān dē varagē nāzuk han.

Haulī-haulī kadam uh chukdī hai.

Uh jadō āa'undī sāḍī mahiphil vich.

Pher  kithē āpaṇī pēśh chaladī hai

sāhmaṇē jadon unhāṁ dē  ā'undē hān.

Phir nazar usadī kyon bhaṭakadī hai?

Mildē nē  naiṇ nāl usadē  jadd.

Har tamanā mērī macaladī hai.

  Āajā huṇ tū mērī'ān bāhān vich.

 Huṇ tāṁ dūrī bahuti khaladī hai.

(English meaning)

When hair hangs on Shoulder 

Long hair then flinches.

That kajal,eyeliner in her eyes

Edge of eyeliner looks beautiful.

Their lips look pink

Like a velvety evening falls.

The feet are delicate like flowers.

Slowly she takes steps.

When she comes to our party.

Then where does your presentation work?

When they come in front

Then why does my gaze wander?

When eyes meet   with her eyes.

Every wish is fulfilled by me.

 Come now you, in my arms

 I don't like this long distance.

Sunday, 2 July 2023

2429 ਗ਼ਜ਼ਲ Punjabi Ghazal ਪਿਆਰ ਤੋਂ ਫਿਰ ਵੀ ਅਸਾਂ ਤਾਂ ਡਰਦੇ ਹਾਂ (Pyar to pher vi asan darde HaanWe are still afraid of love)

 2122 1212 22

Qafia erde ਕਾਫਿ਼ਆ ਅਰਦੇ

Radeef Haan ਰਦੀਫ਼ ਹਾਂ

ਅੱਜ ਅਸੀਂ ਭਾਵੇਂ ਤੇਰੇ ਤੇ ਮਰਦੇ ਹਾਂ।

ਪਿਆਰ ਤੋਂ ਫਿਰ ਵੀ ਅਸਾਂ ਤਾਂ  ਡਰਦੇ ਹਾਂ.

ਵੇਖੇ ਨੇ ਦਿਲ ਕਈ ਮੈਂ ਟੁੱਟਦੇ ਹੋਏ।

ਹੁਣ ਨਾ ਟੁੱਟੇ ਦੁਆ ਏ ਕਰਦੇ ਹਾਂ।  

ਯਾਦ ਕਰ ਕੇ ਕਦੇ ਤਾਂ ਹਾਂ ਰੋਂਦੇ ।

ਤੇ ਕਦੀ ਹਾਯ, ਆਹ ਭਰਦੇ ਹਾਂ।

ਯਾਦ ਵਿਚ ਉਸਦੀ ਦਿਨ ਏ ਢਲਦੇ ਨੇ ।

ਰਾਤ ਭਰ ਜਿਸ ਨੂੰ ਯਾਦ ਕਰਦੇ ਹਾਂ।

ਹਾਲ ਗਰਮੀ ਨੇ ਕੀਤਾ ਮਾੜਾ ਹੈ।

 "ਗੀਤ" ਸਰਦੀ ਚ ਜਿਵੇਂ ਠੱਰਦੇ ਹਾਂ।

12.08pm 27June 2023

Ajj asīṁ bhāvēṁ tērē tē mardē hāṁ.

Py'ār tōṁ phir vī asāṁ tān  ḍardē hāṁ.

Vēkhē nē dil ka'ī maiṁ ṭuṭdē hō'ē.

Huṇ nā ṭuṭē du'ā kardē hāṁ.  

Yāad kar kē kadī tāṁ hāṁ rōndē.

Tē kadī hāay, āha bhardē hāṁ.

Yaād vich usadī din ē ḍhaldē nē.

Rāat bhar jis nū yāad kardē hāṁ.

Hāal garamī nē kītā mādā hai.

 "Geet" saradī ch jivēṁ ṭharadē hāṁ.

(English meaning)

Today we die for you.

We are still afraid of love.

I have seen many hearts breaking.

Let's pray not to be broken now.

Sometimes I cry remembering it.

And sometimes, we sigh.

His day is remembered.

Whom we remember through the night.

The summer has been bad lately.

 "Geet" as we freeze in winter.

Saturday, 1 July 2023

2428 ਗ਼ਜ਼ਲ Punjabi Ghazal "ਗੀਤ" ਬਿਨ ਯਾਰ ਦੇ ਗੁਜ਼ਾਰਾ ਨੀਂ ("Geet" bin yāar dē guzārā nahin)Geet" it is difficult to live without you

 2122 1212 22

Qafia aawan ਕਾਫੀਆ ਆਵਾਂ 

Radeef das ਰੱਦੀਫ਼ ਦੱਸ

ਹਾਲ ਦਿਲ ਦਾ ਕਿਵੇਂ ਛੁਪਾਵਾਂ ਦੱਸ।

ਲੱਗੀ ਹੋਈ ਅੱਗ ਕਿਵੇਂ ਬੁਝਾਵਾਂ ਦੱਸ।

ਰੱਖ ਕੇ ਕੰਨਾਂ ਤੇ ਹੱਥ ਓ ਬੈਠਾ ਏ।

ਹਾਲ ਦਿਲ ਦਾ ਕਿਵੇਂ ਸੁਣਾਵਾਂ ਦੱਸ?

 ਪਿਆਰ ਵਿੱਚ ਜੱਦ ਕਸੂਰ ਦਿਲ ਦਾ ਏ।

ਆਪਣੀ ਅੱਖਾਂ ਨੂੰ ਕਿਉਂ ਰੁਲਾਵਾਂ ਦੱਸ?

ਸੋਚਦੇ ਕਿਉਂ ਉਹ ਨਿਭਾਉਣਗੇ।

ਪਿਆਰ ਆਪਣਾ ਨਾ ਕਿਉਂ ਨਿਭਾਵਾਂ ਦੱਸ।

ਸਹਿਣੀ ਔਖੀ ਏ ਹੋ ਗਈ ਦੂਰੀ ।

ਫਾਸਲਾ ਵਿੱਚ ਕਿਵੇਂ ਮਿਟਾਵਾਂ ਦੱਸ।

ਚਾਰੇ ਪਾਸੇ ਹੀ ਹੁਣ ਹਨੇਰਾ ਏ

ਦੀਵਾ ਕਿੰਝ ਪਿਆਰ ਦਾ ਜਗਾਵਾਂ ਦੱਸ।

"ਗੀਤ" ਬਿਨ ਯਾਰ ਦੇ ਗੁਜ਼ਾਰਾ ਨੀਂ।

ਯਾਰ ਆਪਣੇ ਨੂੰ ਕਿੰਝ ਮਨਾਵਾਂ ਦੱਸ।

5.55pm. 26 June  2023

Hāal dil dā kivēṁ chupāvāṁ das.

Lagī hō'ī agg kivēṁ bujhāvāṁ das.

Rakh kē knnan tē hath ō baiṭhā ē.

Hāal dil dā kivēṁ suṇāvāṁ das?

 Pi'ār vich  jyada kasūr kis dā hai.

Āpaṇī akhān nū ki'uṁ rulāvān das?

Sōchdē kyon uh nibhā'uṇagē.

Py'ār āpaṇā nā ki'uṁ nibhāvā das.

Sahiṇī aukhī ē hō ga'ī dūrī.

Phāsalā vich kivēṁ miṭāvāṁ das.

Chārē pāasē hī huṇn hanērā ē

dīvā kinjjh py'āra dā jagāvāṁ das.

"Geet" bin yāar dē guzārā nahin.

Yaār āpaṇē nū kinjh manāvāṁ das.

(English meaning)

Tell me how to hide my heart's feeling.

Tell me how to extinguish the fire.

He is sitting with his hands on his ears.

Tell me how he listen to my heart?

 Whose fault is it in love?

Tell your eyes why cry?

Think why they will perform.

Tell me why I should not fulfill my love.

 Who does not think anything for me.

The distance has become hard to bear.

Tell me how to come close.

It's dark all around now

How can the lamp be the source of love?

"

Geet" it is difficult to live without you 

Tell me how to convince you.